ਪਤਨੀ ਨੇ ਪਤੀ ਖਿਲਾਫ ਥਾਣੇ ਬਾਹਰ ਲਾਇਆ ਧਰਨਾ - ਮਹਿਲਾ ਨੇ ਰੋਸ ਪ੍ਰਦਰਸ਼ਨ ਕੀਤਾ
🎬 Watch Now: Feature Video
ਗੁਰੂਹਰਸਹਾਏ ਦੇ ਪਿੰਡ ਦੁੱਲੇ ਕੇ ਨੱਥੂਵਾਲਾ ਦੀ ਰਹਿਣ ਵਾਲੀ ਸੁਨੀਤਾ ਰਾਣੀ ਨੇ ਇਨਸਾਫ ਲਈ ਥਾਣੇ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮਿਲੀ ਜਾਣਕਾਰੀ ਮੁਤਾਬਿਕ ਪੀੜਤ ਔਰਤ ਨੇ ਆਪਣੇ ਪਤੀ ਨੂੰ ਚੋਰੀ ਦੂਜਾ ਵਿਆਹ ਕਰਵਾਉਂਦੇ ਹੋਏ ਕਾਬੂ ਕੀਤਾ ਸੀ ਜਿਸਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਦਿੱਤੀ ਸੀ। ਪਰ ਉਸਦੇ ਪਤੀ ਖਿਲਾਫ ਮਾਮਲਾ ਦਰਜ ਨਾ ਹੋਣ ’ਤੇ ਪੀੜਤ ਮਹਿਲਾ ਨੇ ਰੋਸ ਪ੍ਰਦਰਸ਼ਨ ਕੀਤਾ। ਪੀੜਤ ਮਹਿਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਆਪਣੇ ਪਤੀ ਖਿਲਾਫ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਨ ਅਤੇ ਇਨਸਾਫ ਦੀ ਮੰਗ ਕੀਤੀ ਹੈ।