ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਬੇਹੱਦ ਦੁੱਖ ਭਰੀ ਖਬਰ ਸਾਹਮਣੇ ਆਈ ਜਦੋਂ ਸੀਨੀਅਰ ਆਗੂ ਹਰਵਿੰਦਰ ਸਿੰਘ ਹੰਸਪਾਲ ਦੇ ਦੇਹਾਂਤ ਦਾ ਪਤਾ ਚੱਲਿਆ। ਦੱਸ ਦਈਏ ਕਿ ਨਾਮਧਾਰੀ ਹਰਵਿੰਦਰ ਸਿੰਘ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਉਹ 2022 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਦਿਲ ਦਾ ਦੌਰਾ ਪੈਣ ਕਾਰਣ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਉਹ ਦਿੱਲੀ ਦੇ ਮੈਕਸ ਹਸਪਤਾਲ ‘ਚ ਰੂਟੀਨ ਚੈਕਅੱਪ ਲਈ ਗਏ ਸਨ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਨਾਮਧਾਰੀ ਹਰਵਿੰਦਰ ਹੰਸਪਾਲ ਦਾ ਅੰਤਿਮ ਸੰਸਕਾਰ 24 ਦਸੰਬਰ ਦਿਨ ਮੰਗਲਵਾਰ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿਖੇ ਕੀਤਾ ਜਾਵੇਗਾ। ਹੰਸਪਾਲ ਦੇ ਦੇਹਾਂਤ ਕਾਰਨ ਨਾਮਧਾਰੀ ਸੰਪਰਦਾ ਵਿੱਚ ਸੋਗ ਦੀ ਲਹਿਰ ਹੈ।
ਦੋ ਵਾਰ ਰਹੇ ਰਾਜ ਸਭਾ ਮੈਂਬਰ
ਜ਼ਿਕਰਯੋਗ ਹੈ ਕਿ ਮਰਹੂਮ ਹਰਵਿੰਦਰ ਸਿੰਘ ਹੰਸਪਾਲ ਦੋ ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਸਰਕਾਰ ਦੀ ਨੁਮਾਇੰਦਗੀ ਕੀਤੀ ਹੈ ਅਤੇ ਰਾਜ ਸਭਾ ਦੀ ਸਦਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ ਹੈ, ਉਹ ਇੱਕ ਮੈਂਬਰ ਵਜੋਂ, ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਰਹੇ।
ਆਖਰ ਪੰਜਾਬ ਦੇ ਇਸ ਜਿਲ੍ਹੇ 'ਚ ਹੀ ਕਿਉਂ ਹੋ ਰਹੇ ਨੇ ਧਮਾਕੇ?, ਕੌਣ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕਰ ਰਿਹਾ ਕੋਸ਼ਿਸ਼?
ਰਾਮ ਰਹੀਮ ਨੂੰ ਹਾਈ ਕੋਰਟ ਨੇ ਦਿੱਤਾ ਇੱਕ ਹੋਰ ਝਟਕਾ, ਨਪੁੰਸਕ ਬਣਾਉਂਣ ਦੇ ਮਾਮਲੇ 'ਚ ਕੇਸ ਡਾਇਰੀ ਸੌਂਪਣ ਦੇ ਹੁਕਮ ਰੱਦ
ਆਪ 'ਚ ਸ਼ਮੁਲੀਅਤ
ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵਜੋਂ, ਭਾਰਤ ਦੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਸੰਸਦ ਮੈਂਬਰ ਸਨ। ਹਾਲ ਹੀ 'ਚ ਹੰਸਪਾਲ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ ਅਤੇ ਮੌਜੂਦਾ ਸਮੇਂ 'ਚ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਹਨ।