ETV Bharat / entertainment

ਮੌਤ ਤੋਂ ਪਹਿਲਾਂ ਗਾਇਕ ਮੂਸੇਵਾਲਾ ਨੇ ਸਟੇਜ ਤੋਂ ਕਹੀ ਸੀ ਇਹ ਵੱਡੀ ਗੱਲ, ਅੱਜ ਹੋ ਰਹੀ ਹੈ 100 ਪ੍ਰਤੀਸ਼ਤ ਸੱਚ? - SIDHU MOOSE WALA

ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਮੂਸੇਵਾਲਾ ਨੇ ਮੌਤ ਤੋਂ ਪਹਿਲਾਂ ਕੁੱਝ ਕਿਹਾ ਸੀ, ਜੋ ਸੱਚ ਹੋ ਰਿਹਾ ਹੈ।

sidhu moose wala
sidhu moose wala (Instagram @sidhu moose wala)
author img

By ETV Bharat Entertainment Team

Published : Dec 21, 2024, 2:26 PM IST

ਚੰਡੀਗੜ੍ਹ: ਭਾਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸਾਨੂੰ ਅਲਵਿਦਾ ਬੋਲੇ ਦੋ ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ, ਪਰ ਗਾਇਕ ਦੀ ਪੰਜਾਬੀ ਮਨੋਰੰਜਨ ਇੰਡਸਟਰੀ ਵਿੱਚ ਉਸੇ ਤਰ੍ਹਾਂ ਚੜ੍ਹਾਈ ਬਰਕਰਾਰ ਹੈ, ਗਾਇਕ ਦੀ ਕਾਫੀ ਵੱਡੀ ਫੈਨ ਫਾਲੋਇੰਗ ਹੈ, ਜੋ ਆਏ ਦਿਨ ਗਾਇਕ ਦੀਆਂ ਪੁਰਾਣੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਸਾਂਝੀਆਂ ਕਰਦੀ ਰਹਿੰਦੀ ਹੈ, ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਉਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਾਇਕ ਸਟੇਜ ਉਤੋਂ ਕੁੱਝ ਅਜਿਹਾ ਬੋਲਦੇ ਹਨ, ਜੋ ਅੱਜ ਸੱਚ ਹੋ ਰਿਹਾ ਹੈ।

ਸਟੇਜ ਤੋਂ ਕੀ ਬੋਲੇ ਸਨ ਗਾਇਕ

ਦਰਅਸਲ, ਇੱਕ ਵੀਡੀਓ ਵਿੱਚ ਗਾਇਕ ਸਿੱਧੂ ਮੂਸੇਵਾਲਾ ਕਹਿ ਰਹੇ ਹਨ, "ਗੱਲ ਯਾਦ ਰੱਖਣਾ ਪੰਜਾਬੀਆਂ ਦਾ ਨਾਂਅ ਆਉਣ ਵਾਲੇ ਦੋ ਤਿੰਨ ਸਾਲਾਂ ਵਿੱਚ ਪੂਰੀ ਦੁਨੀਆਂ ਵਿੱਚ ਚਮਕੇਗਾ। ਗਾਇਕੀ ਖੇਤਰ ਵਿੱਚ ਵੀ। ਇਹ ਕੋਈ ਗੱਪ ਨਹੀਂ ਹੈ, ਜੱਟ ਦੀ ਜ਼ੁਬਾਨ ਹੈ, ਜੇਕਰ ਨਾ ਹੋਇਆ ਤਾਂ ਕਿਤੇ ਮਰਜ਼ੀ ਖੜ੍ਹਾ ਕੇ ਕਹਿ ਦੇਣਾ ਕਿ ਸਿੱਧੂ ਝੂਠ ਬੋਲਦਾ ਸੀ, ਇਹ ਹੋਇਆ ਨਹੀਂ।" ਹੁਣ ਇਸ ਵੀਡੀਓ ਉਤੇ ਦਰਸ਼ਕ ਵੀ ਆਪਣੀ ਆਪਣੀ ਰਾਏ ਰੱਖ ਰਹੇ ਹਨ ਅਤੇ ਗਾਇਕ ਨਾਲ ਸਹਿਮਤੀ ਬਣਾ ਰਹੇ ਹਨ।

ਇਸ ਦੌਰਾਨ ਜੇਕਰ ਸਿੱਧੂ ਦੁਆਰਾ ਕਹੀ ਗੱਲ ਬਾਰੇ ਚਰਚਾ ਕਰੀਏ ਤਾਂ ਸਾਲ 2024 ਇਸ ਪੂਰੀ ਗੱਲ ਦਾ ਸਬੂਤ ਹੈ, ਦਰਅਸਲ, ਇਸ ਸਾਲ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਬਾਲੀਵੁੱਡ ਵਿੱਚ ਫਿਲਮਾਂ, ਬਾਲੀਵੁੱਡ ਦੀਆਂ ਫਿਲਮਾਂ ਵਿੱਚ ਗੀਤ, ਪੰਜਾਬੀ ਫਿਲਮਾਂ ਅਤੇ ਦੇਸ਼-ਵਿਦੇਸ਼ ਦੇ ਕੰਸਰਟ ਨਾਲ ਪੂਰੀ ਦੁਨੀਆਂ ਵਿੱਚ ਪੰਜਾਬ ਅਤੇ ਪੰਜਾਬੀਅਤ ਦਾ ਨਾਂਅ ਰੌਸ਼ਨ ਕੀਤਾ ਹੈ, ਇਸ ਤੋਂ ਇਲਾਵਾ ਗਾਇਕ ਏਪੀ ਢਿੱਲੋਂ ਅਤੇ ਕਰਨ ਔਜਲਾ ਵੀ ਇਸੇ ਸੂਚੀ ਵਿੱਚ ਆਉਂਦੇ ਹਨ, ਜਿੰਨ੍ਹਾਂ ਨੇ ਕਈ ਸ਼ਾਨਦਾਰ ਪੰਜਾਬੀ ਗੀਤਾਂ ਨਾਲ ਪੂਰੀ ਦੁਨੀਆਂ ਉਤੇ ਰਾਜ਼ ਕੀਤਾ ਹੈ।

ਕਿਵੇਂ ਹੋਈ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ

ਇਸ ਦੌਰਾਨ ਜੇਕਰ ਦੁਬਾਰਾ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕਰੀਏ ਤਾਂ 29 ਮਈ 2022 ਨੂੰ ਗਾਇਕ ਮੂਸੇਵਾਲਾ ਦਾ ਕੁੱਝ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਮੌਤ ਤੋਂ ਬਾਅਦ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਹਨ, ਜਿੰਨ੍ਹਾਂ ਨੂੰ ਨੌਜਵਾਨਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.