ਲੁਧਿਆਣਾ: ਨਗਰ ਨਿਗਮ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਦਸ ਦਈਏ ਲੁਧਿਆਣਾ ਕੁੱਲ਼ 95 ਸੀਟਾਂ 'ਤੇ ਵੋਟਿੰਗ ਹੋਈ। ਜਿੰਨ੍ਹਾਂ 'ਚ ਆਮ ਆਦਮੀ ਪਾਟਰੀ ਨੇ 41, ਕਾਂਗਰਸ ਨੇ 30, ਭਾਜਪਾ 19 ਸੁਨਿਹਰਾ ਭਾਰਤ ਪਾਰਟੀ 2 ਅਤੇ ਆਜ਼ਾਦ ਉਮੀਦਵਾਰ 2 ਸੀਟਾਂ ਜਿੱਤਣ 'ਚ ਕਾਮਯਾਬ ਰਹੇ। ਜ਼ਿਲ੍ਹੇ ਵਿੱਚ ਨਗਰ ਨਿਗਮ ਚੋਣਾਂ ਲਈ ਸਵੇਰੇ 7 ਵਜੇ ਤੋਂ 4 ਵਜੇ ਤੱਕ ਵੋਟਿੰਗ ਹੋਈ । ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1,227 ਪੋਲਿੰਗ ਸਟੇਸ਼ਨ ਬਣਾਏ ਗਏ ।


ਕਿੱਥੋ-ਕੌਣ ਜਿੱਤਿਆ ?
- ਵਾਰਡ ਨੰਬਰ 77 ਤੋਂ ਭਾਜਪਾ ਦੀ ਪੂਨਮ ਰਤਰਾ ਜੇਤੂ, ਐਮਐਲਏ ਅਸ਼ੋਕ ਪਰਾਸ਼ਰ ਦੀ ਪਤਨੀ ਨੂੰ ਦਿੱਤੀ ਮਾਤ।
- ਲੁਧਿਆਣਾ ਦੇ ਵਾਰਡ ਨੰਬਰ 49 ਤੋਂ ਅਨੀਤਾ ਸ਼ਰਮਾ ਭਾਜਪਾ ਦੇ ਉਮੀਦਵਾਰ ਜੇਤੂ, ਕਾਂਗਰਸ ਦੀ ਉਮੀਦਵਾਰ ਮਨਜੀਤ ਕੌਰ ਨੂੰ ਦਿੱਤੀ 161 ਵੋਟਾਂ ਨਾਲ ਮਾਤ।
- ਵਾਰਡ ਨੰਬਰ 24 ਤੋਂ ਕਾਂਗਰਸ ਦੇ ਗੁਰਮੀਤ ਸਿੰਘ ਜੇਤੂ।
- ਵਾਰਡ ਨੰਬਰ 45 ਤੋਂ ਕਾਂਗਰਸ ਦੀ ਪਰਮਜੀਤ ਕੌਰ ਜੇਤੂ।
- ਵਾਰਡ ਨੰਬਰ 46 ਤੋਂ ਕਾਂਗਰਸ ਦੇ ਸਚਦੇਵ ਸਿੰਘ ਜੇਤੂ।
- ਵਾਰਡ ਨੰਬਰ 94 ਤੋਂ ਆਮ ਆਦਮੀ ਪਾਰਟੀ ਦੇ ਅਮਨ ਕੁਮਾਰ ਜੇਤੂ ਕਰਾਰ, 887 ਵੋਟਾਂ ਤੋਂ ਕਾਂਗਰਸ ਦੇ ਰੇਸ਼ਮ ਸਿੰਘ ਨੂੰ ਦਿੱਤੀ ਮਾਤ।
- 300 ਵੋਟਾਂ ਦੀ ਲੀਡ ਤੋਂ ਵਾਰਡ ਨੰਬਰ 59 ਤੋਂ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸਨੀ ਮਾਸਟਰ ਜੇਤੂ। ਵਰਕਰਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ ਉੱਤੇ ਵਾਰਡ ਦੇ ਕੰਮ ਕਰਾਂਗੇ। ਇੰਨਾ ਕਹਿੰਦੇ ਹੋਏ ਉਹ ਭਾਵੁਕ ਹੋ ਗਏ।
- ਵਾਰਡ ਨੰਬਰ 72 ਤੋਂ ਕਪਿਲ ਕੁਮਾਰ ਸੋਨੂ ਜੇਤੂ। ਆਮ ਆਦਮੀ ਪਾਰਟੀ ਤੋਂ ਉਮੀਦਵਾਰ, 2200 ਵੋਟਾਂ ਤੋਂ ਚੋਣ ਜਿੱਤੇ। ਜਸ਼ਨ ਦਾ ਮਾਹੌਲ।
- 300 ਵੋਟਾਂ ਦੀ ਲੀਡ ਤੋਂ ਵਾਰਡ ਨੰਬਰ 59 ਤੋਂ ਆਮ ਆਦਮੀ ਪਾਰਟੀ ਦੇ ਸਤਨਾਮ ਸਿੰਘ ਸਨੀ ਮਾਸਟਰ ਜੇਤੂ। ਵਰਕਰਾਂ ਦਾ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ ਉੱਤੇ ਵਾਰਡ ਦੇ ਕੰਮ ਕਰਾਂਗੇ। ਇੰਨਾ ਕਹਿੰਦੇ ਹੋਏ ਉਹ ਭਾਵੁਕ ਹੋ ਗਏ।
- ਵਾਰਡ ਨੰਬਰ 10 ਤੋਂ ਪ੍ਰਦੀਪ ਸ਼ਰਮਾ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਰਾਜੇਸ਼ ਜੈਨੂ ਹਰਾਇਆ।
- ਵਾਰਡ ਨੰਬਰ 20 ਤੋਂ ਅਕਾਲੀ ਦਲ ਦੇ ਚਤਰਵੀਰ ਸਿੰਘ ਜੇਤੂ, ਆਮ ਆਦਮੀ ਪਾਰਟੀ ਦੇ ਅੰਕੁਰ ਗੁਲਾਟੀ ਨੂੰ ਦਿੱਤੀ ਮਾਤ।
- ਵਾਰਡ ਨੰਬਰ 40 ਤੋਂ ਆਮ ਆਦਮੀ ਪਾਰਟੀ ਦੇ ਪ੍ਰਿੰਸ ਜੋਹਰ ਜਿੱਤੇ, ਕਾਂਗਰਸ ਦੇ ਬਲਦੇਵ ਸਿੰਘ ਨੂੰ ਦਿੱਤੀ 963 ਵੋਟਾਂ ਨਾਲ ਮਾਤ।
ਪਿਛਲੀ ਵਾਰ ਨਾਲੋਂ ਇਸ ਵਾਰ ਘਟਿਆ ਵੋਟ ਫੀਸਦੀ
ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕੁੱਲ 46.95 ਫੀਸਦੀ ਵੋਟਿੰਗ ਹੋਈ। ਓਵਰ ਆਲ ਲੁਧਿਆਣਾ ਵਿੱਚ ਨਗਰ ਕੌਂਸਲ ਅਤੇ ਨਗਰ ਪਰਿਸ਼ਦ ਦੀ ਮਿਲਾ ਕੇ 47.71 ਫੀਸਦੀ ਵੋਟਿੰਗ ਰਹੀ। ਸਾਲ 2018 ਵਿੱਚ 59 ਫੀਸਦੀ ਦੇ ਕਰੀਬ ਪੋਲਿੰਗ ਦਰਜ ਕੀਤੀ ਗਈ ਸੀ।
ਖੰਨਾ ਦੇ ਅਮਲੋਹ ਵਿੱਚ ਹੋਇਆ ਹੰਗਾਮਾ
ਖੰਨਾ ਦੇ ਮਲੋਹ ਹਲਕੇ ਦੇ ਢਾਕਾ ਮੁਖੀ ਦੀ ਪੁਲਿਸ ਨਾਲ ਨੇੜਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਨਿਗਮ ਚੋਣਾਂ ਦੌਰਾਨ ਪੁਲਿਸ ਸੁਰੱਖਿਆ ਕਰਮਚਾਰੀ ਸਨ, ਪਰ ਮਾਹੌਲ ਇੰਨਾ ਗਰਮ ਹੋ ਗਿਆ ਕਿ ਇੱਕ ਨੌਜਵਾਨ ਨੂੰ ਧੱਕਾ ਮਾਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਿੰਦਰ ਸਿੰਘ ਗਿਰੀ ਦਾ ਕਰੀਬੀ ਹੈ ਅਤੇ ਬੂਥ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ।
ਪੱਤਰਕਾਰ 'ਤੇ ਇਲਜ਼ਾਮ
68 ਨੰਬਰ ਵਾਰਡ ਤੋਂ ਇੱਕ ਪੱਤਰਕਾਰ 'ਤੇ ਇਲਜ਼ਾਮ। ਆਪ ਉਮੀਦਵਾਰਾਂ ਨੇ ਕਿਹਾ ਬਿਨਾਂ ਆਥੋਰਿਟੀ ਵਾਰਡ ਦੇ ਵਿੱਚ ਲੋਕਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿ ਰਿਹਾ ਹੈ।
ਸੈਂਟਰ ਹਲਕੇ ਵਿੱਚ ਪਹੁੰਚੇ ਰਾਜਾ ਵੜਿੰਗ- ਸਰਕਾਰ ਤੋਂ ਨਾਖੁਸ਼ ਲੋਕ
ਸੈਂਟਰ ਹਲਕੇ ਵਿੱਚ ਆਪਣੇ ਉਮੀਦਵਾਰਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਵਰਕਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਕਈ ਥਾਂ ਉੱਤੇ ਵੋਟਿੰਗ ਮਸ਼ੀਨਾਂ ਲੇਟ ਪਹੁੰਚੀਆਂ। ਰਾਜਾ ਵੜਿੰਗ ਨੇ ਕਿਹਾ ਕਿ ਮੈਦਾਨ ਕਰਾਂਗੇ ਫਤਿਹ, ਚੰਗਾ ਰੁਝਾਨ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਹੈ। ਘੱਟ ਪੋਲ ਫੀਸਦੀ ਨੂੰ ਲੈ ਕੇ ਕਿਹਾ ਕਿ ਜਿੰਨੀ ਘੱਟ ਵੋਟਿੰਗ, ਇਸ ਦਾ ਮਤਲਬ ਸਰਕਾਰ ਤੋਂ ਲੋਕ ਖੁਸ਼ ਨਹੀਂ ਹਨ।
ਮੁੱਲਾਂਪੁਰ ਦਾਖਾ ਦੇ ਵਿੱਚ ਹੋਈ ਕਾਂਗਰਸੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਝੜਪ ਉੱਤੇ ਵੀ ਬੋਲਦਿਆ ਰਾਜਾ ਵੜਿੰਗ ਨੇ ਕਿਹਾ ਲੜਾਈ ਦਾ ਕੋਈ ਮਤਲਬ ਨਹੀਂ, ਸ਼ਾਂਤੀ ਨਾਲ ਵੋਟਾਂ ਨੇਪੜੇ ਚੜ੍ਹਾਈਆਂ ਜਾਣ। ਉਨ੍ਹਾਂ ਕਿ ਪੁਲਿਸ ਪ੍ਰਬੰਧ ਫਿਲਹਾਲ ਠੀਕ ਚੱਲ ਰਹੇ ਹਨ।
ਵਾਰਡ ਨੰਬਰ-61: "40 ਸਾਲਾਂ ਤੋਂ ਇੱਕੋ ਹੀ ਮੁੱਦੇ, ਲੁਟੇਰੇ ਲਿਬਾਸ ਬਦਲ ਕੇ ਆਏ"
ਡਾਕਟਰ ਅਮਰਜੀਤ ਸਿੰਘ ਦੁਆ ਸਾਬਕਾ ਪ੍ਰੋਫੈਸਰ ਨੇ ਦੱਸਿਆ ਕਿ ਲੋਕ ਅੱਜ ਘੱਟ ਵੋਟ ਪਾ ਰਹੇ ਹਨ। ਛੁੱਟੀ ਦੇ ਐਲਾਨ ਬਾਰੇ ਲੋਕਾਂ ਤੱਕ ਖਬਰ ਨਹੀਂ ਪਹੁੰਚ ਸਕੀ। ਇਸੇ ਕਰਕੇ ਲੋਕ ਕੰਮਾਂ ਕਾਰਾਂ ਉੱਤੇ ਗਏ ਅਤੇ ਲੋਕ ਵੋਟ ਪਾਉਣ ਨਹੀਂ ਆਏ। ਬਜ਼ੁਰਗ ਨੇ ਕਿਹਾ ਕਿ ਵਾਰ-ਵਾਰ ਚੋਣਾਂ ਆਉਣ ਕਰਕੇ ਲੋਕਾਂ ਵਿੱਚ ਰੁਝਾਨ ਘੱਟ ਹੈ। ਛੁੱਟੀ ਨੂੰ ਲੈ ਕੇ ਐਲਾਨ ਪਹਿਲਾਂ ਹੋਣਾ ਚਾਹੀਦਾ ਸੀ। ਪਿਛਲੇ 40 ਸਾਲਾਂ ਤੋਂ ਇੱਕੋ ਹੀ ਮੁੱਦੇ ਅੱਗੇ ਆਉਂਦੇ ਹਨ, ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਲੁਟੇਰੇ ਲਿਬਾਸ ਬਦਲ ਕੇ ਆ ਗਏ ਹਨ, ਮੁੱਦੇ ਇੱਕੋ ਹਨ, ਕੋਈ ਹੱਲ ਨਹੀਂ ਹੈ।
ਸਿਮਰਜੀਤ ਬੈਂਸ ਨੇ ਵਾਰਡ ਸ਼ਿਫਟ ਕਰਨ ਦਾ ਜਤਾਇਆ ਰੋਸ
ਲੁਧਿਆਣਾ ਤੋਂ ਕਾਂਗਰਸ ਦੇ ਆਗੂ ਸਿਮਰਜੀਤ ਬੈਂਸ ਵੱਲੋਂ ਕੋਟ ਮੰਗਲ ਸਿੰਘ ਵਿੱਚ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਲੋਕਾਂ ਦਾ ਰੁਝਾਨ ਤਾਂ ਚੰਗਾ ਵਿਖਾਈ ਦੇ ਰਿਹਾ ਹੈ, ਪਰ ਵੋਟਾਂ ਅਤੇ ਵਾਰਡ ਸ਼ਿਫਟ ਕੀਤੇ ਜਾਣ ਕਰਕੇ ਲੋਕ ਪਰੇਸ਼ਾਨ ਹਨ, ਜਿਹੜਾ ਜਿਹੜੇ ਇਲਾਕੇ ਦੇ ਵਿੱਚ ਰਹਿੰਦਾ ਹੈ ਉਸ ਦੀ ਵੋਟ ਦੂਜੇ ਇਲਾਕੇ ਦੇ ਵਿੱਚ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਲੋਕਾਂ ਨੂੰ ਭੱਬਲ ਭੂਸੇ ਵਿੱਚ ਪਾ ਦਿੱਤਾ ਹੈ।