ਕੇਂਦਰ ਅਤੇ ਦਿੱਲੀ ਪੁਲਿਸ ‘ਤੇ ਕਿਉਂ ਭੜਕੇ ਡਾ. ਦਲਜੀਤ ਚੀਮਾ ? - ਸ਼ਾਂਤਮਈ ਰੋਸ ਮਾਰਚ
🎬 Watch Now: Feature Video
ਚੰਡੀਗੜ੍ਹ: ਅਕਾਲੀ ਦਲ ਵੱਲੋਂ ਕੱਲ੍ਹ ਦਿੱਲੀ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਣਾ ਸੀ। ਜਿਸ ਦੀ ਕੇਂਦਰ ਸਰਕਾਰ (Central Government) ਤੇ ਦਿੱਲੀ ਪੁਲਿਸ (Delhi Police) ਨੇ ਅਕਾਲੀ ਦਲ (Akali Dal) ਨੂੰ ਇਜਾਜਤ ਨਹੀਂ ਦਿੱਤੀ। ਰੋਸ ਮਾਰਚ ਦੀ ਇਜਾਜ਼ਤ ਨਾ ਮਿਲਣ ਕਰਕੇ ਡਾ. ਦਲਜੀਤ ਚੀਮਾ (Dr. Daljit Cheema) ਨੇ ਕੇਂਦਰ ਸਰਕਾਰ(Central Government) ਤੇ ਦਿੱਲੀ ਪੁਲਿਸ(Delhi Police) ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇਹ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਣਾ ਸੀ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ (Farmers) ਦੇ ਹੱਕ ਵਿੱਚ ਸ਼ਾਂਤਮਈ ਰੋਸ ਮਾਰਚ ਕੱਢਿਆ ਜਾਵੇਗਾ। ਜੋ ਗੁਰਦੁਆਰਾ ਸਾਹਿਬ ਤੋਂ ਪਾਰਲੀਮੈਂਟ (Parliament) ਤੱਕ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਕੇਂਦਰ ਤੇ ਦਿੱਲੀ ਪੁਲਿਸ ਦੇ ਇਸ ਫੈਸਲੇ ਨੂੰ ਲੋਕਤੰਤਰ ਦਾ ਅਪਮਾਨ ਦੱਸਿਆ।