ਵਪਾਰ ਮੰਡਲ ਮਾਨਸਾ ਨੇ ਪੰਜਾਬ ਬੰਦ ਨੂੰ ਦਿੱਤਾ ਸਮਰਥਨ - ਵਪਾਰ ਮੰਡਲ ਮਾਨਸਾ
🎬 Watch Now: Feature Video
ਮਾਨਸਾ: ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ 25 ਸਤੰਬਰ ਨੂੰ 'ਪੰਜਾਬ ਬੰਦ' ਨੂੰ ਮਾਨਸਾ ਵਪਾਰ ਮੰਡਲ ਨੇ ਸਮਰਥਨ ਦਿੱਤਾ ਹੈ। ਇਸ ਦੇ ਨਾਲ ਹੀ ਕਰਿਆਣਾ ਯੂਨੀਅਨ, ਦੋਧੀ ਯੂਨੀਅਨ, ਸੀਪੀਆਈ ਤੇ ਹੋਰ ਸੰਸਥਾਵਾਂ ਨੇ ਵੀ ਬੰਦ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਦੱਸਿਆ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਸਮਰਥਨ ਵਿੱਚ ਮਾਨਸਾ ਮੁਕੰਮਲ ਤੌਰ 'ਤੇ ਬੰਦ ਰਹੇਗਾ। ਇਸ ਤੋਂ ਇਲਾਵਾ ਕਰਿਆਣਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਤੇ ਦੋਧੀ ਯੂਨੀਅਨ ਦੇ ਲਾਭ ਸਿੰਘ ਨੇ ਕਿਹਾ ਕਿ ਉਹ ਵਪਾਰ ਮੰਡਲ ਦੇ ਨਾਲ ਹਨ ਤੇ ਨਾਲ ਹੀ ਅਪੀਲ ਕੀਤੀ ਕਿ ਬੰਦ ਨੂੰ ਕਾਮਯਾਬ ਕਰਨ ਲਈ ਸਾਰੇ ਦੁਕਾਨਦਾਰ ਆਪਣੀ ਦੁਕਾਨਾਂ ਬੰਦ ਰੱਖਣ।