ਵਾਲਮੀਕਿ ਭਾਈਚਾਰੇ ਨੇ ਗੁਰਦਾਸਪੁਰ ਵਿੱਚ ਕੀਤਾ ਧਰਨਾ ਪ੍ਰਦਰਸ਼ਨ - ram siya ke luv kush
🎬 Watch Now: Feature Video
ਕਲਰਜ਼ ਚੈਨਲ ਉੱਤੇ ਦਿਖਾਏ ਜਾ ਰਹੇ ਸੀਰਿਅਲ 'ਰਾਮ ਸਿਆ ਦੇ ਲਵ ਕੁਸ਼ਟ' ਵਿੱਚ ਵਾਲਮੀਕੀ ਜੀ ਬਾਰੇ ਗ਼ਲਤ ਤੱਥ ਪੇਸ਼ ਕਰਨ ਵਿਰੁੱਧ ਅੱਜ ਵਾਲਮੀਕੀ ਭਾਈਚਾਰੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਜਿਸ ਦਾ ਅਸਰ ਗੁਰਦਾਸਪੁਰ ਵਿੱਚ ਘੱਟ ਹੀ ਦੇਖਣ ਨੂੰ ਮਿਲਿਆ, ਪਰ ਬਟਾਲਾ ਵਿਖੇ ਵਾਲਮੀਕੀ ਭਾਈਚਾਰੇ ਨੇ ਸੀਰੀਅਲ ਵਿਰੁੱਧ ਰੋਸ ਪ੍ਰਦਰਸ਼ਨ ਮਾਰਚ ਕੱਢਿਆ ਅਤੇ ਗਾਂਧੀ ਚੌਕ ਵਿਖੇ ਚੱਕਾ ਜਾਮ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਵਾਲਮੀਕੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਸੀਰੀਅਲ ਦਾ ਪ੍ਰਸਾਰਣ ਬੰਦ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਾਲਮੀਕੀ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।