ਮਜ਼ਦੂਰਾਂ ਨਾਲ ਭਰੀ ਟਰਾਲੀ ਪਲਟੀ, 25 ਜ਼ਖ਼ਮੀ - Trolley full of laborers overturned
🎬 Watch Now: Feature Video
ਮੋਗਾ: ਸ਼ਹਿਰ ਤੋਂ ਕਰੀਬ ਦੱਸ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਘੋਲੀਆ ਕਲਾਂ ਦੇ ਨਜ਼ਦੀਕ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਕਰੀਬ 25 ਮਜ਼ਦੂਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਪੀੜਤਾ ਨੇ ਕਿਹਾ ਕਿ ਟਰਾਲੇ ਨੂੰ ਚਲਾਉਣ ਵਾਲਾ ਡਰਾਈਵਰ ਅਣਜਾਣ ਮੁੰਡਾ ਸੀ ਅਤੇ ਉਹ ਤੇਜ਼ ਰਫ਼ਤਾਰ ਨਾਲ ਟਰਾਲੀ ਚਲਾ ਰਿਹਾ ਸੀ ਜਿਸ ਦੇ ਚੱਲਦੇ ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲੀ ਪਲਟ ਗਈ।