ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਨੂੰ ਕੈਂਡਲ ਮਾਰਚ ਜ਼ਰੀਏ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ: ਭਾਜਪਾ ਕਾਰਜਕਰਤਾਵਾਂ ਵੱਲੋ ਜਿਲ੍ਹਾ ਪ੍ਰੋਗਰਾਮ ਇੰਚਾਰਜ ਅਮਰਜੀਤ ਸਿੰਘ ਅੰਬਾਂ ਦੀ ਅਗਵਾਈ ਹੇਠ ਸ਼ਹੀਦ ਬਿਕਰਮਦੀਪ ਸਿੰਘ ਰੰਧਾਵਾ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਜਿਸ ਚ 2 ਮਿੰਟ ਦਾ ਮੌਨ ਧਾਰ ਕੇ ਬਿਆਸ ਵਾਸੀ ਕੈਨੇਡਾ ਪੁਲਿਸ ਵਿੱਚ ਤੈਨਾਤ ਸ਼ਹੀਦ ਬਿਕਰਮਦੀਪ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਭਾਈਚਾਰੇ ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ। ਅੱਜ ਸਾਡੇ ਨਜਦੀਕੀ ਵਸਨੀਕ ਨੌਜਵਾਨ ਬਿਕਰਮਦੀਪ ਸਿੰਘ ਰੰਧਾਵਾ, ਜੋ ਕਿ ਕੈਨੇਡਾ ਦੀ ਡੈਲਟਾ ਪੁਲਿਸ ਵਿੱਚ ਤੈਨਾਤ ਸਨ। ਬੀਤੇ ਦਿਨੀਂ ਕੈਨੇਡਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਜਿਸ ਦੇ ਸਬੰਧ ਵਿੱਚ ਅੱਜ ਭਾਜਪਾ ਅੰਮ੍ਰਿਤਸਰ ਦਿਹਾਤੀ ਦੇ ਆਗੂ ਅਤੇ ਵਰਕਰਾਂ ਨੇ ਇਕੱਤਰ ਹੋ ਇੱਕ ਕੈਂਡਲ ਸਮਾਗਮ ਰੱਖ ਕੇ ਸ਼ਹੀਦ ਨੌਜਵਾਨ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨਾਂ ਕਿਹਾ ਕਿ ਸ਼ਹੀਦ ਬਿਕਰਮਦੀਪ ਰੰਧਾਵਾ ਦੀਆਂ ਅੰਤਿਮ ਰਸਮਾਂ ਨਿਭਾਉਣ ਲਈ ਬਿਆਸ ਵਾਸੀ ਉਨਾਂ ਦੇ ਮਾਤਾ ਪਿਤਾ ਨੂੰ ਕੋਵਿਡ ਪ੍ਰੋਟੋਕਾਲ ਕਾਰਨ ਕੈਨੇਡਾ ਜਾਣ ਵਿੱਚ ਸਮੱਸਿਆ ਪੇਸ਼ ਆ ਰਹੀ ਹੈ। ਉਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪਰਿਵਾਰ ਦੀ ਮਜਬੂਰੀ ਨੂੰ ਦੇਖਦੇ ਹੋਏ, ਸਾਰੇ ਪ੍ਰੋਟੋਕਾਲ ਤੋੜ ਕੇ ਸ਼ਹੀਦ ਨੌਜਵਾਨ ਦੇ ਮਾਪਿਆਂ ਨੂੰ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ।