ETV Bharat / state

ਸਟੇਟ ਬੈਂਕ 'ਚ ਹੋਏ ਕਰੋੜਾਂ ਦੇ ਘਪਲੇ ਅੰਦਰ ਸ਼ਾਮਲ ਦੋ ਮੁਲਜ਼ਮ ਗ੍ਰਿਫ਼ਤਾਰ,ਵਿਜੀਲੈਂਸ ਨੇ ਕੀਤੀ ਕਾਰਵਾਈ - KAPURTHALA NEWS

ਪੰਜਾਬ ਵਿਜੀਲੈਂਸ ਬਿਊਰੋ ਨੇ SBI ਬੈਂਕ ਦੀ ਸੁਲਤਾਨਪੁਰ ਲੋਧੀ ਬਰਾਂਚ ਵਿੱਚ ਹੋਏ ਬਹੁ-ਕਰੋੜੀ ਘਪਲੇ 'ਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

STATE BANK OF INDIA SULTANPUR LODHI
STATE BANK OF INDIA SULTANPUR LODHI (Etv Bharat)
author img

By ETV Bharat Punjabi Team

Published : Feb 5, 2025, 5:09 PM IST

ਕਪੂਰਥਲਾ : ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਂਕ ਆਫ ਇੰਡੀਆ) ਬਰਾਂਚ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਹੋਏ ਬਹੁ-ਕਰੋੜੀ ਘਪਲੇ ਵਿੱਚ ਨਾਮਜ਼ਦ ਮੁਲਜ਼ਮ ਸਤਨਾਮ ਸਿੰਘ ਅਤੇ ਮੁਲਜ਼ਮ ਸਰਬਜੀਤ ਸਿੰਘ ਨੰਬਰਦਾਰ, ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਦਰਜ ਇੱਕ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਦੇ ਅਧਾਰ ਤੇ ਮੁਕੱਦਮਾ ਨੰਬਰ: 05 ਮਿਤੀ 09-03-2017 ਨੂੰ ਆਈ.ਪੀ.ਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਸਮੇਤ 13 (2) ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ।

'ਕਰੀਬ 3 ਕਰੋੜ 71 ਲੱਖ ਰੁਪਏ ਦਾ ਕੀਤਾ ਗਿਆ ਹੈ ਗਬਨ'

ਉਕਤ ਮੁਲਜ਼ਮਾਂ ਨੇ ਬੈਂਕ ਦੇ ਬਰਾਂਚ ਮੈਨੇਜਰ ਅਤੇ ਹੋਰ ਮੁਲਾਜ਼ਮਾਂ ਸਮੇਤ ਆਮ ਵਿਅਕਤੀਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਭ੍ਰਿਸ਼ਟ ਤਰੀਕਿਆਂ ਨਾਲ ਉਕਤ ਸਟੇਟ ਬੈਂਕ ਦੇ ਮੁਲਾਜ਼ਮਾਂ ਰਾਹੀਂ ਖਜ਼ਾਨੇ ਵਿੱਚੋਂ ਕਰਜ਼ਾ/ਲਿਮਟਾਂ ਰਾਹੀਂ ਪੈਸੇ ਕਢਵਾ ਕੇ ਗ਼ਬਨ ਕੀਤਾ ਸੀ। ਇਸ ਸਬੰਧੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮਿਤੀ 30-04-2016 ਤੱਕ ਦੀਆਂ 14 ਕਰਜ਼ਾ ਫਾਈਲਾਂ ਰਾਹੀਂ ਕਰੀਬ 3 ਕਰੋੜ 71 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ।

ਇਸ ਘਪਲੇ ਦੌਰਾਨ ਮੁਲਜ਼ਮਾਂ ਨੇ ਅਧੂਰੀਆਂ ਰਿਪੋਰਟਾਂ ਅਤੇ ਗਰੰਟਰ ਡੀਡਾਂ ਹਾਸਿਲ ਕਰਕੇ ਪ੍ਰਾਈਵੇਟ ਵਿਅਕਤੀਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਫਰਜੀ ਜ਼ਮੀਨ ਉੱਤੇ ਫਰਜ਼ੀ ਵਿਅਕਤੀਆਂ ਦੇ ਬੈਂਕ ਲੋਨ ਮਨਜ਼ੂਰ ਕੀਤੇ ਸਨ। ਕਰਜ਼ਦਾਰਾਂ ਦੀ ਜ਼ਮੀਨ ਉਹਨਾਂ ਦੀ ਮਾਲਕੀ ਨਾ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੀ ਮਾਲਕੀ ਦਿਖਾ ਕੇ ਫਰਦਾਂ, ਗਿਰਦਾਵਰੀ ਅਤੇ ਬਾਰ-ਰਹਿਤ ਸਰਟੀਫਿਕੇਟ ਜਾਰੀ ਕਰਵਾ ਕੇ ਆੜ-ਰਹਿਣ ਵਸੀਕੇ ਅਤੇ ਬੈਨਾਮੇ ਵਸੀਕੇ ਰਜਿਸਟਰ ਕਰਵਾਏ ਗਏ ਸਨ।

'ਮੁਲਜ਼ਮਾਂ ਵੱਲੋਂ ਫਰਜ਼ੀ ਅਤੇ ਗਲਤ ਰਿਪੋਰਟਾਂ ਕੀਤੀਆਂ ਗਈਆਂ ਤਿਆਰ'

ਇਸ ਮੁਕੱਦਮੇ ਵਿੱਚ ਸ਼ਾਮਿਲ ਸਤਨਾਮ ਸਿੰਘ ਸਰੂਪਵਾਲਾ ਨੇ ਖੇਤੀਬਾੜੀ ਲਿਮਟ ਲੈਣ ਸਬੰਧੀ ਫਰਦ ਜਮ੍ਹਾਂਬੰਦੀ, ਫਰਦ ਹਕੀਅਤ, ਫਰਦ ਗਿਰਦਾਵਰੀ, ਆੜ ਰਹਿਣ ਸਰਟੀਫਿਕੇਟ ਅਤੇ ਸਟੇਟ ਬੈਂਕ ਆਫ ਪਟਿਆਲਾ ਸੁਲਤਾਨਪੁਰ ਲੋਧੀ ਦੇ ਮੈਨੇਜਰ ਮੁਲਜ਼ਮ ਸੁਲਿੰਦਰ ਸਿੰਘ ਨੂੰ ਦਿੱਤੇ ਜਿਸ ਦੇ ਅਧਾਰ ਉੱਤੇ ਬੈਂਕ ਮੈਨੇਜਰ ਨੇ ਬੈਂਕ ਦੇ ਦੂਸਰੇ ਮੁਲਜ਼ਮ ਕਰਮਚਾਰੀ ਸੁਰਿੰਦਰ ਪਾਲ ਫੀਲਡ ਅਫਸਰ ਅਤੇ ਪੈਨਲ ਵਕੀਲ ਤਾਰਾ ਚੰਦ ਮੁਲਜ਼ਮ ਨਾਲ ਆਪਸੀ ਮਿਲੀਭੁਗਤ ਕਰਕੇ ਆਪਣੇ ਨਿੱਜੀ ਮੁਫਾਦ ਲਈ ਕਰਜ਼ਾ ਲੈਣ ਵਾਲੇ ਸਤਨਾਮ ਸਿੰਘ ਨੂੰ ਕਰਜ਼ਾ ਦੇਣ ਦੀ ਮਨਸ਼ਾ ਨਾਲ ਉਕਤ ਮੁਲਜ਼ਮਾਂ ਵੱਲੋਂ ਫਰਜ਼ੀ ਅਤੇ ਗਲਤ ਰਿਪੋਰਟਾਂ ਤਿਆਰ ਕੀਤੀਆਂ ਗਈਆਂ। ਜਿਸ ਤੋਂ ਬਾਅਦ ਉਕਤ ਬੈਂਕ ਮੈਨੇਜਰ ਨੇ ਸਤਨਾਮ ਸਿੰਘ ਨਾਲ ਮਿਲੀਭੁਗਤ ਕਰਕੇ ਉਸ ਦਾ 16 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰ ਦਿੱਤਾ ਜਦਕਿ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਿਕ ਪਿੰਡ ਲੋਹੀਆਂ ਦੀ ਉਸ ਜਮ੍ਹਾਂਬੰਦੀ ਰਿਕਾਰਡ ਨਾਲ ਮੇਲ ਨਹੀ ਖਾਂਦੀ ਕਿਉਂਕਿ ਉਕਤ ਖੇਵਟ-ਖਤੋਨੀ ਅਤੇ ਖਸਰਾ ਨੰਬਰ ਮਾਲ ਰਿਕਾਰਡ ਵਿੱਚ ਹੀ ਨਹੀ ਹਨ। ਇਸੇ ਤਰ੍ਹਾਂ ਮੋਰਟਗੇਜ਼ ਡੀਡ ਨੂੰ ਤਸਦੀਕ ਕਰਵਾਉਣ ਉੱਤੇ ਪਾਇਆ ਗਿਆ ਕਿ ਉਕਤ ਬੈਂਕ ਮੈਨੇਜਰ ਵੱਲੋਂ ਸਤਨਾਮ ਸਿੰਘ ਅਤੇ ਮੋਰਟਗੇਜ਼ ਡੀਡ ਉਪਰ ਗਵਾਹੀ ਪਾਉਣ ਵਾਲੇ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਮੋਰਟਗੇਜ਼ ਡੀਡ ਪਰ ਦਫਤਰ ਜੁਆਇੰਟ ਸਬ ਰਜਿਸਟਰਾਰ ਲੋਹੀਆਂ ਦਾ ਫਰਜ਼ੀ ਨੰਬਰ ਲਗਾਇਆ ਗਿਆ। ਜਿਸ ਉਪਰ ਗਵਾਹੀ ਉਕਤ ਮੁਲਜ਼ਮ ਸਰਬਜੀਤ ਸਿੰਘ ਨੰਬਰਦਾਰ ਵਾਸੀ ਸਰੂਪਵਾਲਾ ਵੱਲੋਂ ਪਾਈ ਗਈ ਸੀ।

3 ਮੁਲਜ਼ਮਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ

ਵਰਨਣਯੋਗ ਹੈ ਕਿ ਇਸ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਦੇ ਅਧਾਰ ਉੱਤੇ ਉਪਰੋਕਤ ਮੁਕੱਦਮਾ 33 ਵਿਕਅਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 28 ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ 3 ਮੁਲਜ਼ਮਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਚਾਰਾਜੋਈ ਸਰਗਰਮੀ ਨਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਉਕਤ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.