ਦਰਦਨਾਕ ਸੜਕ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ - ਹਾਦਸਾਗ੍ਰਸਤ
🎬 Watch Now: Feature Video
ਅੰਮ੍ਰਿਤਸਰ:ਸ਼ਹਿਰ ਦੇ ਪੁਤਲੀ ਘਰ ਵਿਖੇ ਅੱਜ ਤੋਂ ਕੁਝ ਦਿਨ ਪਹਿਲੇ ਇੱਕ ਦਰਦਨਾਕ ਹਾਦਸਾ ਸੜਕੀ ਖੱਡਿਆਂ ਕਾਰਨ ਹੋ ਗਿਆ ਸੀ ਜਿਸ ਕਾਰਨ ਇੱਕ ਮਹਿਲਾ ਦੀ ਜਾਨ ਚਲੀ ਗਈ ਸੀ ।ਜਿਸ ਤੋਂ ਬਾਅਦ ਔਰਤ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੜਕ ‘ਤੇ ਬਣੇ ਖੱਡਿਆਂ ਨੂੰ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਚਲਦੇ ਅੰਮ੍ਰਿਤਸਰ ਪੁਤਲੀ ਘਰ ਤੋਂ ਲੈ ਕੇ ਇੰਡੀਆ ਗੇਟ ਤੱਕ ਸੜਕ ‘ਚ ਬਣੇ ਖੱਡਿਆਂ ਅੱਗੇ ਲਗਾਏ ਬੈਰੀਗੇਟ ਦੇ ਵਿੱਚ ਵੱਜਣ ਕਾਰਨ ਹਾਦਸਾਗ੍ਰਸਤ ਹੋ ਗਈ ।ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੀ ਵੀ ਜਾਨ ਨਹੀਂ ਗਈ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਕੁਝ ਵੀ ਬੋਲਣ ਤੋਂ ਇਨਕਾਰ ਕਰਦੀ ਰਹੀ।