ਕਿਸਾਨੀ ਅੰਦੋਲਨ ਮੁਲਤਵੀ ਹੋਣ ਤੋਂ ਬਾਅਦ ਟੋਲ ਪਲਾਜ਼ੇ ਮੁੜ ਤੋਂ ਸ਼ੁਰੂ - ਟੋਲ ਪਲਾਜ਼ੇ ਮੁੜ ਤੋਂ ਸ਼ੁਰੂ
🎬 Watch Now: Feature Video
ਰੋਪੜ: ਭਾਰਤ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ (Repeal of agricultural laws) ਕਰਨ ਦਾ ਅੱਜ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਟੋਲ ਪਲਾਜ਼ਿਆਂ (Toll plazas) ‘ਤੇ ਬੈਠੇ ਪ੍ਰਦਰਸ਼ਨਕਾਰੀ ਅਤੇ ਕਿਸਾਨਾਂ (farmer) ਨੇ ਆਪਣੇ ਧਰਨਿਆਂ ਨੂੰ ਚੁੱਕ ਲਿਆ ਹੈ ਅਤੇ ਘਰ ਵਾਪਸੀ ਦੀ ਤਿਆਰੀ ਕਰ ਲਈ ਕੀਤੀ ਜਾ ਰਹੀ ਹੈ। ਟੋਲ ਪਲਾਜ਼ਿਆਂ (Toll plazas) ‘ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਟੋਲ ਪਲਾਜ਼ੇ ਦੇ ਕਰਮਚਾਰੀਆਂ ਵਿੱਚ ਵੀ ਖੁਸ਼ੀ ਵੇਖੀ ਜਾ ਰਹੀ ਹੈ। ਟੋਲ ਪਲਾਜ਼ੇ (Toll plazas) ਬੰਦ ਹੋਣ ਕਰਕੇ ਕੰਪਨੀ ਵੱਲੋਂ ਕਰਮਚਾਰੀਆਂ ਨੂੰ 45 ਫੀਸਦੀ ਤਨਖਾਹ ਦਿੱਤੀ ਜਾ ਰਹੀ ਸੀ, ਪਰ ਹੁਣ ਮੁੜ ਤੋਂ ਸ਼ੁਰੂ ਹੋਣ ਜਾ ਰਹੇ ਇਨ੍ਹਾਂ ਟੋਲ ਪਲਾਜ਼ਿਆ (Toll plazas) ਦੇ ਨਾਲ ਇਨ੍ਹਾਂ ਕਰਮਚਾਰੀਆਂ ਨੂੰ ਪੂਰੀ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ।