ਸੁਪਰੀਮ ਕੋਰਟ ਦੇ ਜੱਜ ਕੇ.ਵੀ ਵਿਸ਼ਵ ਨਾਥਨ ਨੇ ਪਰਿਵਾਰ ਸਣੇ ਦੁਰਗਿਆਣਾ ਮੰਦਿਰ ਟੇਕਿਆ ਮੱਥਾ - SC JUDGE KV VISHWANATHAN
🎬 Watch Now: Feature Video
Published : Dec 24, 2024, 3:58 PM IST
ਅੰਮ੍ਰਿਤਸਰ: ਅੱਜ ਸੁਪਰੀਮ ਕੋਰਟ ਦੇ ਜੱਜ ਕੇ.ਵੀ ਵਿਸ਼ਵ ਨਾਥਨ ਪਰਿਵਾਰ ਸਹਿਤ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ। ਇੱਸ ਮੌਕੇ ਉਨ੍ਹਾਂ ਦੁਰਗਿਆਣਾ ਮੰਦਿਰ ਵਿਚ ਮੱਥਾ ਟੇਕਿਆ ਤੇ ਭਗਵਾਨ ਲਕਸ਼ਮੀ ਨਰਾਇਣ ਦਾ ਅਸ਼ੀਰਵਾਦ ਲਿਆ। ਇਸ ਮੌਕੇ ਦੁਰਗਿਆਣਾ ਮੰਦਿਰ ਕਮੇਟੀ ਵੱਲੋਂ ਜੱਜ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਦੁਰਗਿਆਣਾ ਮੰਦਿਰ ਕਮੇਟੀ ਦੇ ਅਧਿਕਾਰੀ ਡਾਕਟਰ ਰਕੇਸ਼ ਕੁਮਾਰ ਨੇ ਕਿਹਾ ਕਿ ਅੱਜ ਦੁਰਗਿਆਣਾ ਮੰਦਿਰ 'ਚ ਸੁਪਰੀਮ ਕੋਰਟ ਦੇ ਜੱਜ ਕੇਵੀ ਵਿਸ਼ਵ ਨਾਥਨ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਲਈ ਪੁੱਜੇ ਹਨ। ਇਸ ਮੌਕੇ ਉਹਨਾਂ ਭਗਵਾਨ ਲਸ਼ਮੀ ਨਰਾਇਣ ਦਾ ਆਸ਼ੀਰਵਾਦ ਵੀ ਲਿਆ। ਉੱਥੇ ਹੀ ਉਹਨਾਂ ਕਿਹਾ ਕਿ ਜੱਜ ਸਾਹਿਬ ਨੇ ਪੂਰੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਲਾਈਨ ਵਿੱਚ ਲੱਗ ਕੇ ਮੰਦਿਰ ਵਿੱਚ ਮੱਥਾ ਟੇਕਿਆ ਤੇ ਉਹਨਾਂ ਦੇ ਨਾਲ ਲੋਕਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਉਹਨਾਂ ਕਿਹਾ ਕਿ ਦੁਰਗਾਣਾ ਕਮੇਟੀ ਵੱਲੋਂ ਇਸ ਮੌਕੇ ਮਾਨਯੋਗ ਜੱਜ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ।