ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਲਗਾਤਾਰ ਪਹਿਚਾਣ ਬਣਾ ਰਹੇ ਗਾਇਕ ਕੁਲਬੀਰ ਝਿੰਜ਼ਰ ਦਸ਼ਮ ਪਿਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਪਣਾ ਨਵਾਂ ਧਾਰਿਮਕ ਗਾਣਾ 'ਅਕਾਲ' ਸਮਰਪਿਤ ਕਰਨ ਜਾ ਰਹੇ ਹਨ। ਇਹ ਗਾਣਾ ਕਿਸੇ ਵੀ ਸਮੇਂ ਸੰਗ਼ੀਤਕ ਟੀਮ ਦੁਆਰਾ ਜਾਰੀ ਕੀਤਾ ਜਾ ਸਕਦਾ ਹੈ। ਕੁਲਬੀਰ ਝਿੰਜ਼ਰ ਵਰਲਡ-ਵਾਈਡ ਦੇ ਲੇਬਲ ਅਧੀਨ ਧਾਰਮਿਕ ਸਫਾਂ ਵਿੱਚ ਸਾਹਮਣੇ ਲਿਆਂਦੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਸੰਗੀਤ 'ਇਟਸ ਵਾਈਬ' ਵੱਲੋ ਤਿਆਰ ਕੀਤਾ ਗਿਆ ਹੈ, ਜਦਕਿ ਇਸ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸ਼ਬਦ ਸਿਰਜਣਾ ਕੁਲਬੀਰ ਝਿੰਜ਼ਰ ਦੁਆਰਾ ਕੀਤੀ ਗਈ ਹੈ।
ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੋਵੇਗਾ ਕੁਲਬੀਰ ਝਿੰਜ਼ਰ ਦਾ ਗਾਣਾ
ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਸ ਗਾਣੇ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆ ਗਾਇਕ ਕੁਲਬੀਰ ਝਿੰਜ਼ਰ ਨੇ ਦੱਸਿਆ ਕਿ ਬੇਹੱਦ ਰੂਹਾਨੀਅਤ ਭਰੀ ਸੰਗੀਤਕ ਸ਼ੈਲੀ ਅਤੇ ਸ਼ਬਦਾਂਵਲੀ ਅਧੀਨ ਇਸ ਧਾਰਮਿਕ ਗਾਣੇ ਨੂੰ ਵਜੂਦ ਵਿੱਚ ਲਿਆਂਦਾ ਗਿਆ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਧਾਰਮਿਕ ਸੰਗੀਤ ਦੇ ਖੇਤਰ ਵਿੱਚ ਨਿਵੇਕਲਾਪਣ ਦਾ ਵੀ ਅਹਿਸਾਸ ਕਰਵਾਏਗਾ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਗਾਇਕ ਕੁਲਬੀਰ ਝਿੰਜ਼ਰ ਅਨੁਸਾਰ ਸਿੱਖ ਇਤਿਹਾਸ ਅਤੇ ਗੁਰੂਆਂ ਦੀਆਂ ਕੁਰਬਾਨੀਆਂ ਅੱਗੇ ਸਾਡੇ ਸਭਨਾਂ ਦਾ ਸਿਰ ਝੁਕਦਾ ਹੈ ਅਤੇ ਅਪਣੇ ਨਿਮਾਣੇ ਜਿਹੇ ਯਤਨ ਵਜੋ ਹੀ ਉਹ ਇਹ ਧਾਰਮਿਕ ਗਾਣਾ ਪ੍ਰਸਤੁਤ ਕਰਨ ਜਾ ਰਹੇ ਹਨ। ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ, ਜਿਸ ਨੂੰ ਬਹੁਤ ਹੀ ਉਚ ਪੱਧਰੀ ਸਿਰਜਨਾਂਤਮਕਤਾਂ ਅਧੀਨ ਵਜੂਦ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:-