ਰਜਵਾਹਾ ਟੁੱਟਣ ਕਾਰਨ 100 ਏਕੜ ਕਣਕ ਦੀ ਫਸਲ 'ਚ ਭਰਿਆ ਪਾਣੀ, ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ - WATER SUPPLY IS BROKEN
🎬 Watch Now: Feature Video
Published : 14 hours ago
ਮਾਨਸਾ: ਮਾਨਸਾ ਦੇ ਪਿੰਡ ਘਰਾਗਣਾ ਦੇ ਵਿੱਚ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੇ 100 ਏਕੜ ਦੇ ਕਰੀਬ ਕਣਕ ਦੀ ਫਸਲ ਦੇ ਵਿੱਚ ਪਾਣੀ ਭਰ ਜਾਣ ਕਾਰਨ ਕਣਕ ਦੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਕਿਸਾਨਾਂ ਨੇ ਖਰਾਬ ਹੋਈ ਫਸਲ ਦੇ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਨਹਿਰੀ ਰਜਵਾਹੇ ਵਿੱਚ ਪਾਣੀ ਓਵਰਫਲੋ ਹੋਣ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਣਾ ਵਿੱਚ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਓਵਰਫਲੋ ਚੱਲ ਰਹੇ ਪਾਣੀ ਦੀ ਸੂਚਨਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਜਿਸ ਦੇ ਚਲਦਿਆਂ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ।