ਜਾਣੋ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸ ਨੂੰ ਸੌਂਪਿਆ ਮੰਗ ਪੱਤਰ ? - ਗੰਨਾ
🎬 Watch Now: Feature Video
ਹੁਸ਼ਿਆਰਪੁਰ: ਦੋਆਬਾ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਦੋਆਬਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਗੰਨੇ ਦਾ ਭਾਅ 7 ਸਾਲਾਂ ਤੋਂ 1 ਰੁਪਏ ਵੀ ਨਹੀਂ ਵਧਾਇਆ ਜਦੋਂ ਕਿ ਹੁਣ ਹਰ ਇੱਕ ਚੀਜ ਦੀਆਂ ਜਿਵੇ ਕਿ ਕੀਟਨਾਸ਼ਕ ਦਵਾਈਆ, ਲੇਬਰ,ਜਮੀਨ ਦੇ ਠੇਕੇ ,ਖਾਦਾ ,ਖੇਤੀਬਾੜੀ ਵਾਲੀ ਮਸ਼ੀਨਰੀ ,ਡੀਜਲ ਦੇ ਰੇਟ ਲਗਾਤਾਰ ਵੱਧ ਰਹੇ ਹਨ। ਗੰਨੇ ਦਾ ਰੇਟ 310 ਰੁਪਏ ਹੈ ਸਾਡੇ ਨਾਲ ਲੱਗਦੇ ਸੂਬਿਆ ਵਿੱਚ ਗੰਨੇ ਦਾ ਰੇਟ ਜਿਵੇਂ ਹਰਿਆਣਾ 340, ਉੱਤਰ ਪ੍ਰਦੇਸ਼ 340 ਹੈ ਉਨ੍ਹਾਂ ਮੰਗ ਕੀਤੀ ਕਿ ਸਾਡੇ ਗੰਨੇ ਦਾ ਭਾਅ 450 ਦਿੱਤਾ ਜਾਵੇ। ਜੇਕਰ ਇਸ ਤੋ ਘੱਟ ਰੇਟ ਦਿੱਤਾ ਜਾਦਾ ਹੈ ਤਾਂ ਇਹ ਗੰਨੇ ਦੀ ਫ਼ਸਲ ਸਾਡੀ ਸਮਰੱਥਾ ਤੋਂ ਬਾਹਰ ਹੈ।