ਲੌਕਡਾਊਨ ਦਾ ਚੋਰਾਂ ਚੁੱਕਿਆ ਫਾਇਦਾ, ਦੋ ਦੁਕਾਨਾਂ 'ਚ ਕੀਤੀ ਚੋਰੀ - ਪਿਛਲੀ ਕੰਧ ਤੋੜ ਕੇ ਸਮਾਨ ਚੋਰੀ
🎬 Watch Now: Feature Video
ਗੜ੍ਹਸ਼ੰਕਰ: ਵੀਕਐਂਡ ਲੌਕ ਡਾਊਨ ਦਾ ਚੋਰਾਂ ਵਲੋਂ ਫਾਇਦਾ ਚੁੱਕਦਿਆਂ ਗੜ੍ਹਸ਼ੰਕਰ 'ਚ ਡੀ.ਐੱਸ.ਪੀ ਦਫ਼ਤਰ ਦੇ ਨਜ਼ਦੀਕ ਦੋ ਦੁਕਾਨਾਂ 'ਚ ਚੋਰੀ ਕੀਤੀ ਗਈ। ਇਸ 'ਚ ਚੋਰ ਸਮਾਨ ਦੇ ਨਾਲ-ਨਾਲ ਨਕਦੀ ਵੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਦੁਕਾਨਦਾਰ ਦਾ ਕਹਿਣਾ ਕਿ ਜਦੋਂ ਉਹ ਗੇੜਾ ਮਾਰਨ ਆਪਣੀ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਪੋੜੀ ਦਾ ਗੇਟ ਅੰਦਰੋਂ ਬੰਦ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਉਨ੍ਹਾਂ ਦੇਖਿਆ ਤਾਂ ਚੋਰ ਪਿਛਲੀ ਕੰਧ ਤੋੜ ਕੇ ਸਮਾਨ ਚੋਰੀ ਕਰਕੇ ਲੈ ਗਏ ਸੀ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣਗੇ।