'ਭਾਰਤ ਬੰਦ' ਦੇ ਸੱਦੇ ਤਹਿਤ ਪੂਰਾ ਹੁਸ਼ਿਆਰਪੁਰ ਮੁਕੰਮਲ ਤੌਰ ਤੇ ਬੰਦ ਨਜ਼ਰ ਆਇਆ
ਹੁਸ਼ਿਆਰਪੁਰ: ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ "ਭਾਰਤ ਬੰਦ" ਦੇ ਸੱਦੇ ਤਹਿਤ ਪੂਰਾ ਸ਼ਹਿਰ ਮੁਕੰਮਲ ਤੌਰ ਤੇ ਬੰਦ ਨਜ਼ਰ ਆਇਆ। ਚਾਹੇ ਵਪਾਰੀ ਵਰਗ ਹੋਵੇ ਜਾਂ ਫਿਰ ਟਰਾਂਸਪੋਰਟ ਨਾਲ ਜੁੜਿਆ ਕੋਈ ਵਰਗ ਹਰ ਵਰਗ ਵੱਲੋਂ ਵੱਧ ਚੜ੍ਹ ਕੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਚ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਵੀ ਕਿਸਾਨਾਂ ਨੂੰ ਸੰਪੂਰਨ ਸਹਿਯੋਗ ਦੇ ਕੇ ਭਾਰਤ ਬੰਦ ਨੂੰ ਸਫਲ ਬਣਾਉਣ ’ਚ ਆਪਣਾ ਯੋਗਦਾਨ ਪਾਇਆ। ਅੱਜ ਫਗਵਾੜਾ ਬਾਈਪਾਸ ਵਿਖੇ ਆਜ਼ਾਦ ਕਿਸਾਨ ਦੋਆਬਾ ਕਮੇਟੀ ਸਮੇਤ ਹੋਰਨਾਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।