ਮਾਨਸਾ ਦੇ ਇਸ ਪਿੰਡ ਦੀ ਸੱਥ ਚੋਂ ਆਈ ਤੀਸਰੇ ਬਦਲ ਦੀ ਆਵਾਜ਼ - ਤੀਸਰੇ ਬਦਲ ਦੀ ਆਵਾਜ਼
🎬 Watch Now: Feature Video
ਮਾਨਸਾ: ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਅਖਾੜਾ ਭੱਖ ਚੁੱਕਿਆ ਹੈ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਪਿੰਡਾਂ ਦੇ ਵਿੱਚ ਵੋਟਰਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਹਨ। ਪਿੰਡਾਂ ਦੀਆਂ ਸੱਥਾਂ ਦੇ ਵਿੱਚ ਵੋਟਰਾਂ ਦਾ ਇਸ ਵਾਰ ਕਿਸ ਤਰ੍ਹਾਂ ਦਾ ਮੂਡ ਹੈ ਅਤੇ ਕਿਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਇਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਵੋਟਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਪਿੰਡ ਖੋਖਰ ਕਲਾਂ ਦੀ ਸੱਥ ਦੇ ਵਿੱਚ ਮੌਜੂਦ ਦਰਸ਼ਨ ਸਿੰਘ ਮੁਖਤਿਆਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਵਾਰ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਉਮੀਦਵਾਰ ਆਉਂਦੇ ਹਨ ਅਤੇ ਵਾਅਦੇ ਕਰਦੇ ਹਨ ਪਰ ਵੋਟਾਂ ਲੈਣ ਤੋਂ ਬਾਅਦ ਇਨ੍ਹਾਂ ਵਾਅਦਿਆਂ ਤੇ ਖਰੇ ਨਹੀਂ ਉੱਤਰਦੇ ਅਤੇ ਇਸ ਵਾਰ ਲੋਕ ਤੀਸਰਾ ਬਦਲ ਚਾਹੁੰਦੇ ਹਨ।