ਤਹਿਬਾਜ਼ਾਰੀ ਵਿਭਾਗ ਨੇ ਸੜਕ ਤੋਂ ਨਾਜਾਇਜ਼ ਰੇਹੜੀਆਂ ਹਟਾਈਆਂ - ਸੜਕਾਂ ’ਤੇ ਕਬਜ਼ੇ ਨਾ ਕਰਨ
🎬 Watch Now: Feature Video
ਜਲੰਧਰ: ਨਗਰ ਨਿਗਮ ਤਹਿ ਬਾਜ਼ਾਰੀ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਟੇਲ ਚੌਕ ਦੇ ਰੇਲਵੇ ਸਟੇਸ਼ਨ ਤੱਕ ਬਣੀ ਸੜਕ ’ਤੇ ਅਸਥਾਈ ਕਬਜ਼ੇ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇੰਸਪੈਕਟਰ ਅਜੇ ਕੁਮਾਰ ਦੀ ਦੇਖਰੇਖ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਇਸ ਦੌਰਾਨ ਕੁਝ ਰੇਹੜੀਆਂ ਨੂੰ ਜ਼ਬਤ ਵੀ ਕੀਤਾ ਗਿਆ ਤੇ ਕਈਆਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਇੰਸਪੈਕਟਰ ਅਜੇ ਨੇ ਕਿਹਾ ਕਿ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ ’ਤੇ ਕਬਜ਼ੇ ਨਾ ਕਰਨ। ਜਦਕਿ ਰੇਹੜੀ ਵਾਲਿਆਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ ਰੇਹੜੀ ਲਗਾਉਣ ਲ਼ਈ 1000 ਰੁਪਏ ਦਿੰਦੇ ਹਨ ਫਿਰ ਵੀ ਉਨ੍ਹਾਂ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ।