ਰੂਰਲ ਹੈਲਥ ਫਾਰਮੇਸੀ ਯੂਨੀਅਨ ਨੇ ਆਪਣਿਆਂ ਡਿਗਰੀਆਂ ਸਾੜ ਕੀਤਾ ਮੁਜ਼ਾਹਰਾ
ਅੰਮ੍ਰਿਤਸਰ: ਰੂਰਲ ਹੈਲਥ ਫਾਰਮੇਸੀ ਯੂਨੀਅਨ ਪੰਜਾਬ ਵੱਲੋਂ ਸੋਮਵਾਰ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੇ ਨਾਲ ਹੀ ਫਾਰਮਾਸਿਸਟਾਂ ਨੇ ਆਪਣੀਆਂ ਡਿਗਰੀਆਂ ਦੀਆਂ ਕਾਪੀਆਂ ਨੂੰ ਸਾੜਿਆ। ਰੂਰਲ ਹੈਲਥ ਫਾਰਮੇਸੀ ਯੂਨੀਅਨ ਦੇ ਚੇਅਰਮੈਨ ਕਮਲਜੀਤ ਚੌਹਾਨ ਨੇ ਦੱਸਿਆ ਕਿ ਉਹ ਲਗਭਗ ਪਿਛਲੇ 14 ਸਾਲਾਂ ਤੋਂ ਫਾਰਮਾਸਿਸਟ ਦੀ ਨੌਕਰੀ 'ਤੇ ਸੇਵਾਵਾਂ ਨਿਭਾ ਰਹੇ ਹਨ ਤੇ ਕੋਵਿਡ-19 ਦੇ ਸੰਕਟ 'ਚ ਵੀ ਉਹ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਠੇਕੇ 'ਤੇ 10 ਹਜ਼ਾਰ ਮਹੀਨਾ ਹੀ ਅਜੇ ਤੱਕ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਕੋਈ ਵੀ ਹੋਰ ਲਾਭ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਉਹ ਆਪਣੀ ਨੌਕਰੀ ਨੂੰ ਲੈ ਕੇ ਸੁਰੱਖਿਅਤ ਹੋ ਸਕਣ।