ਇਸ ਬੈਂਕ ਨੇ ਆਪਣੇ ਕਰਜ਼ਾਧਾਰਕਾਂ ਨੂੰ ਵਨ ਟਾਈਮ ਸੈਟਲਮੈਂਟ ਦਾ ਦਿੱਤਾ ਆਫਰ - bank
🎬 Watch Now: Feature Video
ਪਠਾਨਕੋਟ: ਦਾ ਹਿੰਦੂ ਕੋਆਪ੍ਰੇਟਿਵ ਬੈਂਕ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਘਾਟੇ ਵਿੱਚ ਚੱਲ ਰਿਹਾ ਹੈ ਜਿਸ ਕਰਕੇ ਆਰਬੀਆਈ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕੋਈ ਵੀ ਬੈਂਕ ਦਾ ਗਾਹਕ ਬੈਂਕ ਵਿਚੋਂ ਮਹੀਨੇ ਦੇ ਚਾਰ ਹਜ਼ਾਰ ਰੁਪਏ ਤੋਂ ਜ਼ਿਆਦਾ ਪੈਸੇ ਨਹੀਂ ਕਢਵਾ ਸਕਦਾ। ਜਿਸ ਕਰਕੇ ਖਾਤਾਧਾਰਕ ਧਰਨੇ ਦੇ ਰਹੇ ਹਨ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਬੈਂਕ ਦੇ ਉਨ੍ਹਾਂ ਡਿਫਾਲਟਰਾਂ ਨੂੰ ਜਿਨ੍ਹਾਂ ਨੇ ਕਰਜ਼ਾ ਲੈ ਕੇ ਵਾਪਸ ਨਹੀਂ ਕੀਤਾ ਉਨ੍ਹਾਂ ਦੇ ਲਈ ਵਨ ਟਾਈਮ ਸੈਟਲਮੈਂਟ ਯੋਜਨਾ ਬਣਾਈ ਹੈ ਜਿਸ ਦੇ ਤਹਿਤ ਸਾਰੇ ਖਾਤਾਧਾਰਕ ਆਪਣੇ ਕਰਜ਼ੇ ਨੂੰ ਵਾਪਸ ਕਰ ਸਕਣਗੇ ਅਤੇ ਬੈਂਕ ਦੁਬਾਰਾ ਪੈਰਾਂ ਤੇ ਖੜ੍ਹਾ ਹੋ ਸਕੇਗਾ।