ਤੰਦਰੁਸਤ ਪੰਜਾਬ ਅਤੇ ਫਿੱਟ ਰਹੇ ਇੰਡੀਆ ਕੰਪੈਂਨ ਤਹਿਤ ਕਰਵਾਈ ਗਈ ਮੈਰਾਥਨ - fatehgarh sahib news
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਤੰਦਰੁਸਤ ਪੰਜਾਬ ਅਤੇ ਫਿੱਟ ਰਹੇ ਇੰਡੀਆ ਕੰਪੈਨ ਤਹਿਤ ਫ਼ਤਿਹਗੜ੍ਹ ਸਹਿਬ ਵਿੱਚ ਇਨਕਮ ਟੈਕਸ ਮਹਿਕਮੇ ਵੱਲੋਂ ਮੈਰਾਥਨ ਦੌੜ ਕਰਵਾਈ ਗਈ। ਇਸ ਮੈਰਾਥਨ ਦੌੜ 'ਚ ਵੱਖ ਵੱਖ ਜ਼ਿਲ੍ਹਿਆਂ ਤੋਂ 10 ਸਾਲ ਤੋਂ 80 ਸਾਲ ਬੱਚਿਆਂ, ਨੌਜਵਾਨਾਂ ਤੇ ਬੁਜ਼ਰਗਾ ਨੇ ਭਾਗ ਲਿਆ ਜਿਸ ਦਾ ਮਕਸਦ ਸਿਰਫ਼ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਅਤੇ ਵਾਤਾਵਰਣ ਨੂੰ ਬਚਾਉਣ ਹੈ। ਪਲਾਸਟਿਕ ਦੀ ਵਰਤੋਂ ਨੂੰ ਰੋਕਣਾ ਮੁੱਖ ਮਕਸਦ ਹੈ। ਇਨਕਮ ਟੈਕਸ ਦੇ ਜੇਏਸੀਟੀ ਆਕਰਸ਼ਣ ਸਿੰਘ ਨੇ ਮੌਕੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਅਸੀਂ ਨਾਲ ਲੈ ਕੇ ਚਲਦੇ ਹਾਂ, ਜਿਵੇ ਕਿ ਮਿਸ਼ਨ ਤੰਦਰੁਸਤ ਪੰਜਾਬ ਫਿੱਟ ਇੰਡੀਆ, ਸੱਵਚ ਭਾਰਤ। ਇਸ ਦੀ ਸ਼ੁਰੂਆਤ ਲੋਕਾਂ ਨੂੰ ਟੈਕਸ ਸਬੰਧੀ ਜਾਗਰੂਕਤ ਕਰਨਾ, ਸਕੂਲੀ ਬੱਚਿਆਂ ਨੂੰ ਇਸ ਲਈ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੱਸਿਆ ਕਿ ਅਸੀ ਪੰਜਾਬ ਜੰਮੂ ਕਸ਼ਮੀਰ ਵਿੱਚ ਵੀ ਇਹ ਮਿਸ਼ਨ ਚਲਾਇਆ ਜਾ ਰਿਹਾ ਹੈ।