ਸਵਾਮੀ ਪੁਸ਼ਪਿੰਦਰ ਨੇ ਪੁਲਿਸ 'ਤੇ ਚੁੱਕੇ ਸਵਾਲ, ਕਿਹਾ- ਰਾਜਨੀਤਿਕ ਸ਼ਹਿ ਨਾਲ ਉਨ੍ਹਾਂ 'ਤੇ ਹੋਇਆ ਸੀ ਹਮਲਾ - ਸਵਾਮੀ ਪੁਸ਼ਪਿੰਦਰ ਨੇ ਪੁਲਿਸ ਕਾਰਵਾਈ 'ਤੇ ਚੁੱਕੇ ਸਵਾਲ
🎬 Watch Now: Feature Video
ਹੁਸ਼ਿਆਰਪੁਰ: ਸਵਾਮੀ ਪੁਸ਼ਪਿੰਦਰ 'ਤੇ ਹੋਏ ਹਮਲੇ ਤੋਂ ਬਾਅਦ ਕੋਈ ਇਨਸਾਫ਼ ਨਾ ਮਿਲਣ ਉਪਰੰਤ ਸੋਮਵਾਰ ਨੂੰ ਸਵਾਮੀ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਦੇਸ਼ 'ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਸਵਾਮੀ ਦਾ ਕਹਿਣਾ ਹੈ ਕਿ ਪੁਲਿਸ ਉਸ ਵਿਅਕਤੀ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ ਜਿਸ 'ਤੇ ਉਸ ਨੂੰ ਸ਼ੱਕ ਸੀ। ਸਵਾਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ 'ਤੇ ਹਮਲਾ ਕਿਸੇ ਰਾਜਨੀਤਿਕ ਸ਼ਹਿ 'ਤੇ ਹੋਇਆ ਹੈ ਕਿਉਂਕਿ ਉਸ ਸਮੇਂ ਸੰਤ ਸਮਾਜ 'ਤੇ ਬਹੁਤ ਸਾਰੇ ਹਮਲੇ ਹੋਏ ਸਨ। ਸਵਾਮੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਪੁਲਿਸ ਉਨ੍ਹਾਂ ਕੋਲੋਂ ਸੁਰੱਖਿਆ ਵੀ ਵਾਪਸ ਲੈ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 15 ਦਿਨਾਂ ਵਿੱਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੇ ਡੀਜੀਪੀ ਨਾਲ ਆਪਣੇ ਸੰਤ ਸਮਾਜ ਨੂੰ ਲੈ ਕੇ ਮਿਲਣਗੇ।