ਗੁਰੂ ਤੇਗ਼ ਬਹਾਦਰ ਜੀ ਦੇ ਆਗਮਨ ਦਿਹਾੜੇ ’ਤੇ ਸਜਾਇਆ ਨਗਰ ਕੀਰਤਨ - ਹੰਡਿਆਇਆ ’ਚ ਨਗਰ ਕੀਰਤਨ ਸਜਾਇਆ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10240847-230-10240847-1610627387996.jpg)
ਬਰਨਾਲਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁੁਰਬ ਮੌਕੇ ਕਸਬਾ ਹੰਡਿਆਇਆ ’ਚ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਗ੍ਰੰਥੀ ਸਾਹਿਬ ਨੇ ਇਤਿਹਾਸ ਬਾਰੇ ਚਾਨਣਾ ਪਾਉਂਦਿਆ ਦੱਸਿਆ ਕਿ 1722 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਇਸ ਇਲਾਕੇ ’ਚ ਪਹੁੰਚੇ ਸਨ, ਉਸ ਸਮੇਂ ਇੱਥੇ ਭਿਆਨਕ ਬਿਮਾਰੀ ਦਾ ਪਰਕੋਪ ਚੱਲ ਰਿਹਾ ਸੀ। ਇੱਕ ਰੋਗੀ ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਜੀ ਨੇ ਉਸ ਰੋਗੀ ਵਿਅਕਤੀ ਨੂੰ ਚਮੜੇ ਵਾਲੇ ਪਾਣੀ ਜੋ ਛੱਪੜ ’ਚ ਖੜ੍ਹਾ ਸੀ ਨਹਾਉਣ ਲਈ ਕਿਹਾ ਉਸ ਵਿਅਕਤੀ ਦੇ ਝਿਜਕਣ ’ਤੇ ਗੁਰੂ ਸਾਹਿਬ ਨੇ ਆਪ ਇਸ਼ਨਾਨ ਕੀਤਾ। ਉਸ ਤੋਂ ਬਾਅਦ ਨਗਰ ਦੇ ਲੋਕਾਂ ਨੇ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ,"ਇਹ ਗੁਰੂਸਰ ਹੈ, ਜੋ ਸ਼ਰਧਾ ਨਾਲ ਇਸ਼ਨਾਨ ਕਰਸੀ, ਦੁੱਖ ਦੂਰ ਹੋਸੀ"।