ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦਫਤਰ ਮੁਹਰੇ ਵਿਦਿਆਰਥੀਆਂ ਨੇ ਮਾਰਿਆ ਧਰਨਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਵਾਈਸ ਚਾਂਸਲਰ ਦੇ ਦਫਤਰ ਮੁਹਰੇ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਵੀਰਵਾਰ ਨੂੰ ਧਰਨਾ ਲਗਾ ਕੇ ਨਾਅਰੇਬਾਜੀ ਕੀਤੀ। ਫੀਸ ‘ਚ ਵਾਧੇ ਅਤੇ ਨਵੀਂ ਸਿੱਖਿਆ ਨੀਤੀ ਅਤੇ ਕੁਝ ਕੋਰਸ ਬੰਦ ਕਰਨ ਰੋਸ ਵਜੋਂ ਲਾਇਆ ਗਏ ਧਰਨੇ ਵਿੱਚ ਵਿਦਿਆਰਥੀਆਂ ਨੇ ਵੀਸੀ ਦਫਤਰ ਦੇ ਬਾਹਰ ਰੱਜ ਕੇ ਮੁਰਦਾਬਾਦ ਦੇ ਨਾਅਰੇ ਲ ਗਾਏ। ਮਾਮਲੇ ਵਿਚ ਵਿਦਿਆਰਥੀ ਸੰਗਠਨਾਂ ਵੱਲੋਂ ਕਿਹਾ ਗਿਆ ਸਾਡੀ ਮੰਗਾਂ ਨੇ ਫੀਸਾਂ ਵਿਚ ਕਟੌਤੀ ਜਿਹੜੇ ਕੋਰਸ ਬੰਦ ਕੀਤੇ ਗਏ ਹਨ ਉਹ ਚਾਲੂ ਕੀਤੇ ਜਾਣ ਨਵੀਂ ਸਿੱਖਿਆ ਨੀਤੀ ਦਾ ਜਿਹੜਾ ਫੈਸਲਾ ਹੈ, ਉਹ ਰੱਦ ਕੀਤਾ ਜਾਵੇ ਅਤੇ ਜੀਐਸਟੀ ਕਿਸੀ ਲਈ ਲੈਣਗੇ ਦੀ ਗੱਲ ਕਰਦੇ ਨੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਇੱਕ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।