ਬੱਚਿਆਂ ਨੇ ਤਿਆਰ ਕੀਤਾ ਜੀਪ ਵਾਲਾ ਰਾਵਣ, ਦੂਰੋ-ਦੂਰੋ ਵੇਖਣ ਆਏ ਲੋਕ - ਜੀਪ ਵਾਲਾ ਰਾਵਣ
🎬 Watch Now: Feature Video
ਦੁਸਹਿਰੇ ਮੌਕੇ ਬਹੁਤ ਹੀ ਵੱਡੇ-ਵੱਡੇ ਅਤੇ ਮਹਿੰਗੇ ਰਾਵਣ ਦੇ ਪੁਤਲੇ ਬਣਾ ਕੇ ਜਲਾਏ ਗਏ ਪਰ ਜਲੰਧਰ ਵਿੱਚ ਛੋਟੇ-ਛੋਟੇ ਬੱਚਿਆਂ ਨੇ ਯੂਟਿਊਬ ਤੋਂ ਦੇਖ ਕੇ ਇੱਕ ਅਨੋਖਾ ਹੀ ਰਾਵਣ ਬਣਾਇਆ ਜਿਸ ਨੂੰ ਵੇਖਣ ਲਈ ਦੂਰ-ਦੁਰਾਡਿਓਂ ਵੀ ਲੋਕ ਆਏ। ਜਲੰਧਰ ਵਿੱਚ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਸ਼ੇਰ ਸਿੰਘ ਸ਼ੇਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਗੋ ਕੈਂਪ ਵਿੱਚ ਚੌਦਾਂ ਸਾਲ ਦੇ ਨਿਸ਼ੂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਜੀਪ ਵਾਲੇ ਰਾਵਣ ਨੂੰ ਤਿਆਰ ਕੀਤਾ ਹੈ। ਇਸ ਨੂੰ ਉਨ੍ਹਾਂ ਨੇ ਪੰਜ ਦਿਨ ਪਹਿਲਾਂ ਹੀ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਆਈਡੀਆ ਉਨ੍ਹਾਂ ਨੂੰ ਯੂਟਿਊਬ ਤੋਂ ਆਇਆ ਜਿਸ ਨੂੰ ਵੇਖ ਕੇ ਇਸ ਰਾਵਣ ਦੇ ਪੁਤਲੇ ਦਾ ਨਿਰਮਾਣ ਕੀਤਾ ਗਿਆ ਅਤੇ ਇਸ ਨੂੰ ਬਣਾਉਣ ਵਿੱਚ 4500 ਰੁਪਏ ਦਾ ਖਰਚ ਹੋਇਆ ਹੈ ਜਿਸ ਨੂੰ ਸਾਰੇ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਬਣਾਇਆ ਹੈ।