ਤੇਜ਼ ਹਨ੍ਹੇਰੀ ਤੇ ਮੀਂਹ ਨੇ ਵਧਾਈ ਕਿਸਾਨਾਂ ਦੀ ਚਿੰਤਾ - ਬੇਮੌਸਮੀ ਮੀਂਹ
🎬 Watch Now: Feature Video
ਅੰਮ੍ਰਿਤਸਰ : ਅਜਨਾਲਾ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨਾਂ ਦੀ ਕਣਕ ਦੀ ਫਸਲਾਂ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਬੇਮੌਸਮੀ ਮੀਂਹ ਨੇ ਸਾਰੀ ਦੀ ਸਾਰੀ ਕਣਕ ਜ਼ਮੀਨ 'ਤੇ ਵਿਛਾ ਦਿੱਤੀ ਹੈ ਜਿਸ ਦੇ ਨਾਲ ਜਿੱਥੇ ਕਣਕ ਦੇ ਝਾੜ ਦਾ ਕਾਫੀ ਨੁਕਸਾਨ ਹੋਵੇਗਾ, ਉਥੇ ਹੀ ਕਣਕ ਦੀ ਕਟਾਈ ਲਈ ਮਹਿੰਗੀ ਲੇਬਰ ਅਤੇ ਕੰਬਾਈਨ ਨੂੰ ਵੱਧ ਪੈਸੇ ਦੇਣੇ ਪੈਣਗੇ। ਕਿਸਾਨਾਂ ਦਾ ਕਹਿਣਾ ਹੈ ਪਹਿਲਾਂ ਤੋਂ ਹੀ ਬਹੁਤ ਮੁਸ਼ਕਿਲ ਨਾਲ ਉਨ੍ਹਾਂ ਵੱਲੋਂ ਮਹਿੰਗੇ ਮੁੱਲ ਦਾ ਬੀਜ ਲਿਆ ਕਿ ਕਣਕ ਬੀਜੀ ਸੀ ਜੇਕਰ ਇਕ ਦੋ ਦਿਨ ਹੋਰ ਮੀਂਹ ਪਿਆ ਤਾਂ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਏਗਾ।