ਨਸ਼ਾ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ : ਰੰਧਾਵਾ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ : ਹਲਕਾ ਬੱਸੀ ਪਠਾਣਾ ਦੇ ਮੋਰਿੰਡਾ ਰੋਡ 'ਤੇ ਸਥਿਤ ਵੇਰਕਾ ਦੇ ਵੱਲੋਂ 358 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਵੇਰਕਾ ਮੈਗਾ ਡੇਅਰੀ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੁਆਰਾ ਕੀਤਾ ਗਿਆ। ਇਸ ਮੌਕ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਕੱਲ੍ਹ ਡਰਗ 'ਤੇ ਜੋ ਫ਼ਾਇਲ ਖੁੱਲਣ ਜਾ ਰਹੀ ਹੈ, ਸਾਡੀ ਕੋਸ਼ਿਸ਼ ਰਹੇਗੀ ਕਿ ਫਾਇਲ ਖੁੱਲਣ ਨਾਲ ਨਸ਼ੇ ਵਿੱਚ ਸ਼ਾਮਿਲ ਜਿੰਨੀਆਂ ਵੀ ਵੱਡੀ ਮਛਲੀਆਂ ਹਨ, ਉਨ੍ਹਾਂ ਨੂੰ ਜਨਤਾ ਦੇ ਸਾਹਮਣੇ ਲੈ ਕੇ ਆਈਏ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਨਸ਼ੇ ਨੂੰ ਪੰਜਾਬ ਵਿੱਚੋ ਖਤਮ ਕਿਵੇਂ ਕਰਨਾ ਹੈ ਅਤੇ ਉਸਦੀ ਜੋ ਵਿਕਰੀ ਹੈ ਉਸਨੂੰ ਕਿਵੇਂ ਬੰਦ ਕਰਨਾ ਹੈ ਇਸ 'ਤੇ ਰੋਕ ਲਾਉਣਾ ਵੀ ਸਾਡਾ ਮਕਸਦ ਹੋਵੇਗਾ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਡੇਅਰੀ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ , ਇਹ ਪੂਰਾ ਆਧੁਨਿਕ ਪਲਾਂਟ ਹੈ ਇੱਥੇ ਤਿਆਰ ਹੋਣ ਵਾਲੇ ਦੁੱਧ ਨੂੰ ਅਸੀ 6 ਮਹੀਨੇ ਤੱਕ ਇਸਤੇਮਾਲ ਕਰ ਸਕਦੇ ਹਾਂ।