ਪੰਜਾਬੀ ਫ਼ਿਲਮ 'ਜ਼ਖ਼ਮੀ' ਦੀ ਸਟਾਰ ਕਾਸਟ ਨਾਲ ਖ਼ਾਸ ਗੱਲਬਾਤ - ਪੰਜਾਬੀ ਫ਼ਿਲਮ ਜ਼ਖ਼ਮੀ
🎬 Watch Now: Feature Video
ਰੁਪਿੰਦਰ ਗਾਂਧੀ, ਡੀ.ਐਸ.ਪੀ ਦੇਵ ਵਰਗੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਦੇਵ ਖਰੌੜ ਇੱਕ ਹੋਰ ਫ਼ਿਲਮ ਦਰਸ਼ਕਾਂ ਲਈ ਲੈ ਕੇ ਆ ਰਹੇ ਹਨ, ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਾਂਅ ਜ਼ਖ਼ਮੀ ਹੈ। ਫ਼ਿਲਮ ਦੀ ਸਟਾਰ ਕਾਸਟ ਮਾਨਸਾ ਵਿਖੇ ਪਹੁੰਚੀ, ਜਿੱਥੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਬਾਰੇ ਦੱਸਿਆ। ਇਸ ਮੌਕੇ ਫ਼ਿਲਮ ਦੇ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਐਕਸ਼ਨ ਤੇ ਪਿਆਰ ਦੇਖਣ ਨੂੰ ਮਿਲੇਗਾ ਤੇ ਇਹ ਫ਼ਿਲਮ ਉਨ੍ਹਾਂ ਦੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਇਸ ਤੋਂ ਇਲਾਵਾ ਅਦਾਕਾਰ ਨਾਲ ਪ੍ਰੋਮੋਸ਼ਨ ਕਰਨ ਪਹੁੰਚੀ ਫ਼ਿਲਮ ਦੀ ਅਦਾਕਾਰਾ ਨੇ ਕਿਹਾ ਕਿ ਉਸ ਨੂੰ ਦੇਵ ਨਾਲ ਕੰਮ ਕਰਕੇ ਕਾਫ਼ੀ ਚੰਗਾ ਲੱਗਿਆ। ਜ਼ਿਕਰੇਖ਼ਾਸ ਹੈ ਕਿ ਆਂਚਲ ਨੇ ਇਸ ਤੋਂ ਪਹਿਲਾ ਬਾਲੀਵੁੱਡ ਤੇ ਟਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ।