ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਬਿਆਨ ਕਰਦਾ ਗੀਤ "ਦਰਦ ਦਾ ਦਰਿਆ"
🎬 Watch Now: Feature Video
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲੱਗੇ ਲੌਕਡਾਊਨ 'ਚ ਸਭ ਤੋਂ ਵੱਧ ਦਰਦਨਾਕ ਤੇ ਲੋਕਾਂ ਨੂੰ ਹੰਦੂਲ ਦੇਣ ਵਾਲੀ ਤਸਵੀਰ ਜੇ ਕਰ ਸਾਹਮਣੇ ਆਈ ਹੈ ਤਾਂ ਉਹ ਹੈ ਦੇਸ਼ ਦੇ ਵੱਖੋ ਵੱਖ ਸੂਬਿਆਂ 'ਚ ਫਸੇ ਪਰਵਾਸੀ ਮਜ਼ਦੂਰਾਂ ਦੀ। ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਕਈ ਸਾਹਿਤਕਾਰਾਂ ਅਤੇ ਗਾਇਕਾਂ ਨੇ ਆਪੋ ਆਪਣੀ ਕਲਮ ਅਤੇ ਆਵਾਜ਼ 'ਚ ਥਾਂ ਦਿੱਤੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮਜ਼ਦੂਰਾਂ ਦੇ ਦਰਦ ਨੂੰ ਬਿਆਨ ਕਰਦਾ ਗੀਤ 'ਦਰਦ ਦਾ ਦਰਿਆ' ਵਾਇਰਲ ਹੋ ਰਿਹਾ ਹੈ। ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਦੇ ਲਿਖੇ ਇਸ ਗੀਤ ਨੂੰ ਸੂਫ਼ੀ ਗਾਇਕ ਯਾਕੂਬ ਨੇ ਆਪਣੀ ਆਵਾਜ਼ ਦਿੱਤੀ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆਂ ਯਾਕੂਬ ਨੇ ਦੱਸਿਆ ਕਿ ਫਿਲਹਾਲ ਇਸ ਗੀਤ ਨੂੰ ਪੰਜਾਬੀ ਭਾਸ਼ਾ 'ਚ ਗਾਇਆ ਗਿਆ ਹੈ ਪਰ ਜਲਦ ਹੀ ਦੇਸ਼ ਦੇ ਹਰ ਇੱਕ ਵਿਅਕਤੀ ਤਕ ਇਸ ਦਰਦ ਨੂੰ ਪਹੁੰਚਾਉਣ ਲਈ ਅਤੇ ਮਜ਼ਦੂਰਾਂ ਦੇ ਦਰਦ ਤੋਂ ਜਾਣੂ ਕਰਵਾਉਣ ਲਈ ਉਹ ਜਲਦ ਹੀ ਇਸ ਗੀਤ ਨੂੰ ਹਿੰਦੀ ਵਿੱਚ ਵੀ ਲੋਕਾਂ ਦੇ ਰੂ-ਬਰੂ ਕਰਣਗੇ।