ਹਲਕਾ ਖੇਮਕਰਨ ਵਿਖੇ ਲੋਕਾਂ ਨੂੰ ਵੰਡੇ ਗਏ ਸਮਾਰਟ ਰਾਸ਼ਨ ਕਾਰਡ
ਤਰਨਤਾਰਨ :ਹਲਕਾ ਖੇਮਕਰਨ ਦੇ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਵੱਲੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਖੇਮਕਰਨ ਦੇ ਪਿੰਡ ਦਾਉਦਪੁਰ ਵਿਖੇ ਸਮਾਰਟ ਕਾਰਡਾਂ ਦੀ ਵੰਡ ਕੀਤੀ ਗਈ। ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕੋਈ ਘਰ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਇਸੇ ਅਧੀਨੀ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਸਸਤੀ ਕਣਕ ਦੇਣ ਲਈ ਸਮਾਰਟ ਕਾਰਡ ਦੀ ਸ਼ੁਰੂਆਤ ਕੀਤੀ ਗਈ। ਇਸ ਸਮਾਰਟ ਕਾਰਡ ਦੇ ਜਰੀਏ ਗਰੀਬ ਦਾ ਮੈਂਬਰ ਕਿਸੇ ਵੀ ਥਾਂ ਤੋਂ ਕਿਸੇ ਵੀ ਡੀਪੂ ਹੋਲਡਰ ਤੋਂ ਵੀ ਕਣਕ ਲੈ ਸਕਦਾ ਹੈ। ਇਸ ਮੌਕੇ ਭੁੱਲਰ ਨੇ ਕਿਹਾ ਕਿ ਹਲਕਾ ਖੇਮਕਰਨ ਵਿੱਚ 60 ਹਜਾਰ ਸਮਾਰਟ ਕਾਰਡ ਜਾਰੀ ਕੀਤੇ ਗਏ ਹਨ।