ਬੱਚੇ ਨੂੰ ਗੰਦੀਆਂ ਗਾਲਾਂ ਸਿਖਾ ਰਹੀ ਮਾਂ ਵਿਰੁੱਧ ਸਿੱਖ ਜੱਥੇਬੰਦੀ ਨੇ ਖੋਲ੍ਹਿਆ ਮੋਰਚਾ - ਵਾਇਰਲ ਵੀਡੀਓ
🎬 Watch Now: Feature Video
ਗੁਰਦਾਸਪੁਰ: ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਂ ਆਪਣੇ 3 ਸਾਲ ਦੇ ਛੋਟੇ ਜਿਹੇ ਬੱਚੇ ਤੋਂ ਮੋਦੀ ਨੂੰ ਗੰਦੀਆਂ ਗਾਲ੍ਹਾਂ ਕੱਢਵਾ ਰਹੀ ਹੈ ਅਤੇ ਮਜ੍ਹਬੀ ਸਮਾਜ ਖਿਲਾਫ ਵੀ ਗਲਤ ਸ਼ਬਦ ਬੁਲਵਾਏ ਗਏ ਹਨ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ਅਤੇ ਸਿੱਖ ਜਥੇਬੰਦੀਆਂ ਨੇ ਔਰਤ ਖਿਲਾਫ ਮਾਮਲਾ ਦਰਜ ਕਰਨ ਲਈ ਡੀਐਸਪੀ ਡੇਰਾ ਬਾਬਾ ਨਾਨਕ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਅਜਿਹੇ ਲੋਕ ਨੌਜਵਾਨੀ ਨੂੰ ਗ਼ਲਤ ਪਾਸੇ ਤੋਰ ਰਹੇ ਹਨ। ਇਸ ਲਈ ਇਸ ਉੱਪਰ ਕਾਰਵਾਈ ਕੀਤੀ ਜਾਵੇ।