ਜਗਦੀਸ਼ ਟਾਈਟਲਰ ਬਾਰੇ ਸਿੱਧੂ ਤੇ ਚੰਨੀ ਸਪਸ਼ਟੀਕਰਣ ਦੇਣ:ਅਸ਼ਵਨੀ ਸ਼ਰਮਾ
ਲੁਧਿਆਣਾ:ਜਗਦੀਸ਼ ਟਾਈਟਲਰ (Jagdish Tytler) ਨੂੰ ਕਾਂਗਰਸ ਕਮੇਟੀ ਦਾ ਮੈਂਬਰ ਬਣਾਉਣ (Congress Committee's member) ‘ਤੇ ਪੰਜਾਬ ਭਾਜਪਾ ਪ੍ਰਧਾਨ (Punjab BJP President) ਅਸ਼ਵਨੀ ਸ਼ਰਮਾ (Ashwani Sharma) ਨੇ ਕਾਂਗਰਸ ਉਪਰ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਇਸ ਨਾਲ ਕਾਂਗਰਸ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਕਾਂਗਰਸ ਨੇ ਪੰਜਾਬੀਆਂ ਦੇ ਜ਼ਖਮਾਂ ਉਪਰ ਲੂਣ ਲਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਜੁਆਬ ਸਿੱਧੂ ਸਾਬ ਅਤੇ ਚੰਨੀ ਸਾਬ ਨੂੰ ਦੇਣਾ ਚਾਹੀਦਾ ਹੈ (Sidhu and Channi Should clarify) । ਲੁਧਿਆਣਾ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੀਆਂ 2022 ਦੀਆਂ ਚੋਣਾਂ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਥਿਰ ਸਰਕਾਰ ਤੇ ਖੁਸ਼ਹਾਲੀ ਚਾਹੁੰਦਾ ਹੈ ਤੇ ਅਜਿਹੀ ਸਰਕਾਰ ਭਾਜਪਾ ਹੀ ਦੇ ਸਕਦੀ ਹੈ। ਕਿਸਾਨੀ ਮਸਲਿਆਂ ਦੇ ਹੱਲ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕਿ ਕੁਝ ਲੋਕ ਨਹੀਂ ਚਾਹੁੰਦੇ ਇਸ ਦਾ ਹੱਲ ਹੋਵੇ। ਇਸ ਦੌਰਾਨ ਉਨ੍ਹਾਂ ਬਾਰਡਰ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨਾਲ ਗਠਜੋੜ (Alliance with Captain Amrinder Singh) ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਭਾਜਪਾ ਸੂਬੇ ਦੀਆਂ ਸਾਰੀਆਂ 117 ਸੀਟਾਂ ‘ਤੇ ਸੰਗਠਨ ਮਜਬੂਤੀ ਵੱਲ ਧਿਆਨ ਦੇ ਰਹੀ ਹੈ।