ਖੋਖਾ ਲਗਾਉਣ ਨੂੰ ਲੈ ਕੇ ਟਰਾਂਸਪੋਰਟਰਾਂ ਵਿਚਾਲੇ ਚੱਲੀਆਂ ਗੋਲੀਆਂ, ਇੱਕ ਜਖ਼ਮੀ - ਗੋਲੀਆਂ ਚੱਲਣ ਦਾ ਮਾਮਲਾ
🎬 Watch Now: Feature Video
ਜ਼ਿਲ੍ਹੇ ’ਚ ਦੇਰ ਸ਼ਾਮ ਬੱਸ ਸਟੈਂਡ ਨਜ਼ਦੀਕ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਧਿਰ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਦੂਜੀ ਧਿਰ ਨੇ ਉਨ੍ਹਾਂ ਕੋਲੋਂ ਹਫ਼ਤਾ ਮੰਗਿਆ ਗਿਆ ਜਦੋਂ ਉਨ੍ਹਾਂ ਵੱਲੋਂ ਹਫਤਾ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਬੱਸ ਸਟੈਂਡ ਨਜ਼ਦੀਕ ਰਾਤ ਨੂੰ ਚੱਲਣ ਵਾਲੀਆਂ ਬੱਸਾਂ ਦੀ ਬੁਕਿੰਗ ਲਈ ਖੋਖਾ ਲਗਾਉਂਦਾ ਹੈ ਅਤੇ ਪਹਿਲੀ ਧਿਰ ਵੱਲੋਂ ਬਿਨਾਂ ਗੱਲ ਤੋਂ ਉਸ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਨੂੰ ਕਾਫੀ ਸੱਟਾ ਲੱਗੀਆਂ। ਪੀੜਤ ਦੀ ਮਾਂ ਨੇ ਦੱਸਿਆ ਕਿ ਉਸਦਾ ਪੁੱਤ ਬੇਕਸੂਰ ਹੈ ਪੁਲਿਸ ਨੇ ਉਸਨੂੰ ਬਿਨਾਂ ਕਿਸੇ ਕਸੂਰ ਤੋਂ ਹਿਰਾਸਤ ਚ ਲੈ ਲਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।