ETV Bharat / state

ਸੇਵਾ ਕੇਂਦਰ ਮੁਲਾਜ਼ਮ ਨੇ ਸਾਈਬਰ ਠੱਗਾਂ ਦੀ ਪਲੈਨਿੰਗ ਕੀਤੀ ਫੇਲ੍ਹ, ਬਜ਼ੁਰਗ ਵਿਅਕਤੀ ਦੇ ਬਚਾਅ ਲਏ ਲੱਖਾਂ ਰੁਪਏ, ਜਾਣੋ ਪੂਰਾ ਮਾਮਲਾ - CYBER ​​FRAUD IN FATEHGARH SAHIB

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਤੋਂ ਸੇਵਾ ਕੇਂਦਰ ਦੇ ਮੁਲਾਜ਼ਮ ਨੇ ਇੱਕ ਗਰੀਬ ਪਰਿਵਾਰ ਨੂੰ ਸਾਇਬਰ ਠੱਗੀ ਤੋਂ ਬਚਾਇਆ ਹੈ।

CYBER ​​FRAUD IN FATEHGARH SAHIB
ਫਤਿਹਗੜ੍ਹ ਸਾਹਿਬ ਚ ਸਾਇਬਰ ਠੱਗੀ (Etv Bharat)
author img

By ETV Bharat Punjabi Team

Published : Jan 13, 2025, 7:14 PM IST

ਫਤਿਹਗੜ੍ਹ ਸਾਹਿਬ: ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਇਮ ਵੱਧਦਾ ਜਾ ਰਿਹਾ ਹੈ, ਜਿਸ ਦੀਆਂ ਖਬਰਾਂ ਅਸੀਂ ਰੋਜ਼ਾਨਾਂ ਹੀ ਪੜ੍ਹਦੇ ਅਤੇ ਦੇਖਦੇ ਹਾਂ। ਇਹ ਠੱਗ ਇਸ ਤਰ੍ਹਾਂ ਆਪਣਾ ਜਾਲ ਵਿਛਾਉਂਦੇ ਹਨ ਜਿਸ ਨਾਲ ਰੋਜ਼ਾਨਾਂ ਹੀ ਪਤਾ ਨਹੀਂ ਕਿੰਨ੍ਹੇ ਭੋਲੇ-ਭਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬਜ਼ੁਰਗ ਜੋੜੇ ਨੂੰ ਕਿਸੇ ਦਾ ਫੋਨ ਆਇਆ ਕਿ ਉਸ ਦੇ ਵਿਦੇਸ਼ ਰਹਿੰਦੇ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ। ਜਿਸ ਦੇ ਲਈ ਪੈਸਿਆਂ ਦੀ ਲੋੜ ਹੈ ਪਰ ਇਹ ਠੱਗ ਆਪਣੀ ਕੋਸ਼ਿਸ਼ ਵਿੱਚ ਨਾਕਾਮਯਾਬ ਹੋ ਗਏ, ਇਸ ਬਜ਼ੁਰਗ ਜੋੜੇ ਨੂੰ ਠੱਗੀ ਤੋਂ ਪਹਿਲਾਂ SBI ਗਾਹਕ ਸੇਵਾ ਕੇਂਦਰ ਚਲਾਉਣ ਵਾਲੇ ਸੁਮਿਤ ਕੁਮਾਰ ਨੇ ਬਚਾ ਲਿਆ।

ਸੇਵਾਂ ਕੇਂਦਰ ਮੁਲਾਜ਼ਮ ਨੇ ਸਾਇਬਰ ਠੱਗਾਂ ਦੀ ਪਲੈਨਿੰਗ ਕੀਤੀ ਫੇਲ੍ਹ (Etv Bharat)

'ਡਰਿਆ ਹੋਇਆ ਸੀ ਬਜ਼ੁਰਗ ਜੋੜਾ'

ਇਸ ਮੌਕੇ ਗੱਲਬਾਤ ਕਰਦੇ ਹੋਏ ਸੁਮਿਤ ਕੁਮਾਰ ਨੇ ਕਿਹਾ ਕਿ ਇੱਕ ਬਜ਼ੁਰਗ ਜੋੜਾ ਸਾਡੇ ਸੇਵਾਂ ਕੇਂਦਰ ਵਿੱਚ ਵਿੱਚ ਆਇਆ ਅਤੇ ਉਨ੍ਹਾਂ ਨੇ ਆਕੇ ਮੈਨੂੰ ਇੱਕ ਲੱਖ ਰੁਪਏ ਦਿੰਦੇ ਹੋਏ ਕਿਹਾ ਕਿ ਇਹ ਲੱਖ ਰੁਪਏ ਜਲਦੀ ਇਸ ਖਾਤੇ ਵਿੱਚ ਪਾਉਣਾ ਹੈ, ਉਨ੍ਹੇ ਦੇ ਇਸ ਤਰ੍ਹਾਂ ਕਹਿਣ ਉੱਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸ ਨੂੰ ਪਾਉਣਾ ਹੈ ਤਾਂ ਉਸ ਬਜ਼ੁਰਗ ਨੇ ਕਿਹਾ ਕਿ ਕਿਸੇ ਰਿਸ਼ਤੇਦਾਰ ਨੂੰ ਪਾਉਣਾ ਹੈ, ਸੇਵਾ ਕੇਂਦਰ ਮੁਲਾਜ਼ਮ ਨੇ ਕਿਹਾ ਕਿ ਉਨ੍ਹਾਂ ਦੇ ਇਸ ਤਰ੍ਹਾਂ ਕਹਿਣ ਉੱਤੇ ਮੈਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਡਰੋ ਨਾ ਮੈਂ ਤੁਹਾਡੇ ਬੇਟੇ ਵਾਂਗੂ ਹੀ ਹਾਂ ਮੈਨੂੰ ਸਾਰੀ ਗੱਲ ਦੱਸੋ ਕਿ ਹੋਇਆ, ਪਰ ਉਸ ਬਜ਼ੁਰਗ ਜੋੜੇ ਨੇ ਕੁਝ ਨਹੀਂ ਦੱਸਿਆ।

CYBER ​​FRAUD IN FATEHGARH SAHIB
ਧੋਖਾਧੜੀ ਤੋਂ ਬਚਣ ਵਾਲਾ ਬਜ਼ੁਰਗ (Etv Bharat)

'ਬੇਟੇ ਨਾਲ ਗੱਲ ਕਰਨ ਤੇ ਪਤਾ ਲੱਗੀ ਅਸਲ ਸੱਚਾਈ'

ਇਸ ਤੋਂ ਅੱਗੇ ਸੁਮਿਤ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਠੀਕ ਹੈ ਤੁਹਾਡੇ ਬੇਟੇ ਨਾਲ ਗੱਲ ਕਰਵਾਓ ਜਿਸ ਦੇ ਖਾਤੇ ਵਿੱਚ ਇਹ ਪੈਸੇ ਪਾਉਣੇ ਨੇ, ਜਦੋਂ ਉਨ੍ਹਾਂ ਨੇ ਆਪਣੇ ਬੇਟੇ ਨਾਲ ਗੱਲ ਕਰਵਾਈ ਤਾਂ ਪਤਾ ਲੱਗਿਆ ਕਿ ਉਹ ਬਿਲਕੁਲ ਠੀਕ ਹੈ, ਉਨ੍ਹਾਂ ਦੇ ਬੇਟੇ ਨੇ ਕਿਹਾ ਮੇਰਾ ਕੋਈ ਐਕਸੀਡੈਂਟ ਨਹੀਂ ਹੋਇਆ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂ ਨੂੰ ਕੋਈ ਫਰੌਡ ਕਾਲ ਆਈ ਸੀ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਸੰਪਰਕ ਕੀਤਾ ਗਿਆ। ਸੇਵਾ ਕੇਂਦਰ ਮੁਲਾਜ਼ਮ ਨੇ ਦੱਸਿਆ ਕਿ ਉਸ ਨੇ ਸਾਈਬਰ ਠੱਗ ਨਾਲ ਵੀ ਗੱਲ ਕੀਤੀ, ਜਿਨ੍ਹਾਂ ਦਾ ਖਾਤਾ ਰਿੰਕੂ ਕੁਮਾਰ ਮੀਨਾ ਦੇ ਨਾਮ ਉੱਤੇ ਹੈ ਅਤੇ ਐਚਡੀਐਫਸੀ ਬੈਂਕ ਦਾ ਖਾਤਾ ਨੰਬਰ ਹੈ।

CYBER ​​FRAUD IN FATEHGARH SAHIB
ਧੋਖਾਧੜੀ ਤੋਂ ਬਚਣ ਵਾਲਾ ਬਜ਼ੁਰਗ ਜੋੜਾ (Etv Bharat)

ਮੈਂ ਸੇਵਾ ਕੇਂਦਰ ਦੇ ਇਸ ਮੁਲਾਜ਼ਮ ਦਾ ਤਹਿ ਦਿਲੋਂ ਧੰਨਵਾਦ ਕਰਦਾਂ ਹਾਂ, ਜਿਸ ਨੇ ਸਾਨੂੰ ਇਸ ਧੋਖਾਧੜੀ ਤੋਂ ਬਚਾਅ ਲਿਆ। ਸਾਡਾ ਤਾਂ ਗਰੀਬ ਪਰਿਵਾਰ ਹੈ ਅਸੀਂ ਤਾਂ ਮਰ ਜਾਣਾ ਸੀ ਸਾਡੇ ਤੋਂ ਤਾਂ ਇਨ੍ਹਾਂ ਪੈਸਿਆਂ ਦਾ ਵਿਆਜ ਵੀ ਨਹੀਂ ਭਰ ਹੋਣਾ ਸੀ। - ਧੋਖਾਧੜੀ ਤੋਂ ਬਚਣ ਵਾਲਾ ਬਜ਼ੁਰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.