ਜਲੰਧਰ: ਜਲੰਧਰ ਜ਼ਿਲ੍ਹੇ ਦੀ ਹਰਵਿੰਦਰ ਕੌਰ ਵੀ ਬੁਲੰਦ ਹੌਸਲਿਆਂ ਦੀ ਮਿਸਾਲ ਹੈ। ਹਰਵਿੰਦਰ ਕੌਰ ਦਾ ਕੱਦ ਭਾਵੇਂ ਛੋਟਾ ਹੈ ਪਰ ਉਸ ਦੇ ਹੌਸਲੇ ਪਹਾੜ ਜਿਹੇ ਬੁਲੰਦ ਅਤੇ ਵੱਡੇ ਹਨ।ਹਰਵਿੰਦਰ 24 ਸਾਲਾਂ ਦੀ ਹੈ। ਕੱਦ ਛੋਟਾ ਹੋਣ ਕਾਰਨ ਹਰਵਿੰਦਰ ਨੂੰ ਆਪਣੀ ਜ਼ਿੰਦਗੀ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁੱਝ ਕਰ ਗੁਜ਼ਰਨ ਦੇ ਜਜ਼ਬੇ ਨੇ ਉਸ ਨੂੰ ਦੁਨੀਆ ਦੀ ਭੀੜ ਤੋਂ ਵੱਖ ਕੀਤਾ ਅਤੇ ਹਰਵਿੰਦਰ ਅੱਜ ਇੱਕ ਵਕੀਲ ਹੈ। ਉਹ ਦੱਸਦੀ ਹੈ ਕਿ ਲੋਕਾਂ ਦੀਆਂ ਤੋਹਮਤਾਂ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ । ਵਕੀਲ ਬਣ ਹਰਵਿੰਦਰ ਨੇ ਉਨ੍ਹਾਂ ਤਮਾਮ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ। ਇਕ ਤਰ੍ਹਾਂ ਆਪਣੇ ਆਪ ਨੂੰ ਕਮਜ਼ੋਰ ਸਮਝਣ ਵਾਲੇ ਲੋਕਾਂ ਲਈ ਹਰਵਿੰਦਰ ਜਿਉਂਦੀ ਜਾਗਦੀ ਮਿਸਾਲ ਹੈ।