ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਉਮੀਦਵਾਰਾਂ ਨੇ ਘੇਰਿਆ ਤਹਿਸੀਲਦਾਰ ਫ਼ਰੀਦਕੋਟ ਦਾ ਦਫ਼ਤਰ - ਵੋਟਰ ਸੂਚੀਆਂ 'ਚ ਸੁਧਾਈ
🎬 Watch Now: Feature Video
ਫ਼ਰੀਦਕੋਟ: ਪੰਜਾਬ 'ਚ ਨਗਰ ਕੌਂਸਲ ਦੀਆਂ ਚੋਣਾਂ ਹੋਣਗੀਆਂ।ਵਾਰਡਾਂ ਤੇ ਵੋਟਰ ਸੂਚੀਆਂ 'ਚ ਸੁਧਾਈ ਨਾ ਹੋਣ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਪ੍ਰਦਰਸ਼ਨਾਕਰੀਆਂ ਨੇ ਨਗਰ ਕੌਂਸਲ ਤੇ ਤਹਿਸੀਲਦਾਰ 'ਤੇ ਗੜਬੜੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੋਟਰ ਸੂਚੀਆਂ ਦੀ ਸੁਧਾਈ ਨਾ ਕੀਤੇ ਜਾਣ 'ਤੇ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਸੂਬਾ ਸਰਕਾਰ ਦੇ ਕਹੇ 'ਤੇ ਹੀ ਵੋਟਰ ਸੂਚੀਆਂ 'ਚ ਵੱਡੀਆਂ ਧਾਂਦਲੀਆਂ ਕੀਤੀਆਂ ਗਈਆਂ ਹਨ। ਇਸ ਦੌਰਾਨ ਸਹੀ ਢੰਗ ਨਾਲ ਵਾਰਡਬੰਦੀ ਨਹੀਂ ਕੀਤੀ ਗਈ। ਜ਼ਿਲ੍ਹੇ ਦੇ ਵੱਖ-ਵੱਖ ਵਾਰਡਾਂ 'ਚ ਬਾਹਰਲੇ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਦੋਂ ਕਿ ਇੱਕੋ ਪਰਿਵਾਰ ਤੇ ਇੱਕਠੇ ਰਹਿਣ ਵਾਲੇ ਲੋਕਾਂ ਦੀ ਵੋਟ ਇੱਕੋ ਵਾਰਡ ਵਿੱਚ ਬਣਦੀ ਹੈ, ਪਰ ਇਸ ਵਾਰ ਅਜਿਹਾ ਨਹੀਂ ਹੈ। ਇੱਕੋ ਪਰਿਵਾਰ ਦੇ ਮੈਂਬਰਾਂ ਦੀ ਵੋਟਾਂ ਵੱਖ-ਵੱਖ ਵਾਰਡਾਂ 'ਚ ਦਰਸਾਈ ਗਈ ਹੈ। ਇਸ ਨਾਲ ਇਹ ਸਾਬਿਤ ਹੋ ਜਾਂਦਾ ਹੈ ਕਿ ਇਹ ਸਭ ਧੱਕੇਸ਼ਾਹੀ ਨਾਲ ਕਰਵਾਇਆ ਗਿਆ ਹੈ। ਤਹਿਸੀਲਦਾਰ ਫ਼ਰੀਦਕੋਟ ਪਰਮਜੀਤ ਸਿੰਘ ਬਰਾੜ ਨੇ ਕਲੈਰੀਕਲ ਗ਼ਲਤੀ ਮੰਨ ਜਲਦ ਹੀ ਮਾਮਲੇ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ।