ਫਤਿਹਗੜ੍ਹ ਸਾਹਿਬ ਵਿੱਚ ਕੋਰੋਨਾ ਨਾਲ ਹੋਈ ਦੂਜੀ ਮੌਤ - ਮੰਡੀ ਗੋਬਿੰਦਗੜ੍ਹ ਸਾਹਿਬ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਪੂਰੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਵਿੱਚ ਕੋਰੋਨਾ ਲਾਗ ਕਾਰਨ 2 ਦੀ ਮੌਤ ਹੋ ਗਈ ਹੈ। ਪਹਿਲੀ ਮੌਤ ਮੰਡੀ ਗੋਬਿੰਦਗੜ੍ਹ ਸਾਹਿਬ ਵਿੱਚ ਹੋਈ ਸੀ। ਹੁਣ ਦੂਜੀ ਮੌਤ ਹਲਕਾ ਬੱਸੀ ਪਠਾਣਾ ਦੇ ਪਿੰਡ ਭਾਂਬਰੀ ਵਿੱਚ 56 ਸਾਲ ਦੀ ਔਰਤ ਦੀ ਹੋਈ ਹੈ ਜਿਸ ਦਾ ਚੰਡੀਗੜ੍ਹ ਦੇ ਸੈਕਟਰ 32 ਵਿੱਚ ਇਲਾਜ ਚੱਲ ਰਿਹਾ ਸੀ। ਫ਼ਤਿਹਗੜ੍ਹ ਸਾਹਿਬ ਵਿੱਚ 20 ਐਕਟਿਵ ਕੇਸ ਹਨ।