ਸੰਗਰੂਰ ਨੂੰ ਮਿਲਿਆ ਮੈਡੀਕਲ ਸਿੱਖਿਆ ਹੋਸਟਲ, ਸਿਹਤ ਮੰਤਰੀ ਨੇ ਕੀਤੀ ਘੁੰਡ-ਚੁਕਾਈ - ਸੰਗਰੂਰ ਨੂੰ ਮਿਲਿਆ ਮੈਡੀਕਲ ਸਿੱਖਿਆ ਹੋਸਟਲ
🎬 Watch Now: Feature Video
ਸੰਗਰੂਰ : ਪੰਜਾਬ ਵਿੱਚ ਕੁੱਝ ਸਮਾਂ ਪਹਿਲਾਂ ਨਸ਼ਾ ਛੁਡਵਾਉ ਕੇਂਦਰਾਂ ਵਿੱਚ ਨਸ਼ਾ ਛੁਡਵਾਉਣ ਲਈ ਆਈਆਂ ਦਵਾਈਆਂ ਵਿੱਚ ਹੇਰਾਫੇਰੀ ਦੀਆਂ ਖਬਰਾਂ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਸ ਮਾਮਲੇ ਦੀ ਨਾਜ਼ੁਕਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਿਹਤ ਮੰਤਰੀ ਨੇ ਭਰੋਸਾ ਦਵਾਇਆ ਕਿ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ ਅਤੇ ਪੰਜਾਬ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਵੀ ਸਰਕਾਰ ਨਵ-ਜੁਗਤ ਕੱਢ ਰਹੀ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਵਿੱਚ ਸਿਹਤ ਵਿਭਾਗ ਵਲੋਂ ਮੈਡੀਕਲ ਸਿੱਖਿਆ ਲਈ ਇੱਕ ਹੋਸਟਲ ਖੋਲ੍ਹਿਆ ਗਿਆ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਨਾਲ ਹੀ ਇਸ ਮੌਕੇ ਉਦਘਾਟਨ ਕਰਨ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦਸਿਆ ਕਿ ਸਾਡੀ ਸਰਕਾਰ ਦਾ ਮੁੱਖ ਏਜੰਡਾ ਹੈ ਕਿ ਸਿੱਖਿਆ ਅਤੇ ਸਿਹਤ ਸੇਵਾਵਾਂ ਦੋਵੇਂ ਹੀ ਚੰਗੀਆਂ ਦਿਤੀਆਂ ਜਾਣ, ਜਿਸ ਨੂੰ ਅਸੀਂ ਅਗੇ ਲੈ ਕੇ ਜਾ ਰਹੇ ਹਾਂ।
ਨਸ਼ਾ ਛੁਡਵਾਓ ਕੇਂਦਰ ਵਿੱਚ ਦਵਾਈਆਂ ਦੇ ਖ਼ੁਰਦ-ਬੁਰਦ ਹੋਣ ਦੇ ਮਾਮਲੇ ਬਾਰੇ ਪੁੱਛਿਦਆਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਿਹਤ ਵਿਭਾਗ ਕਰ ਰਿਹਾ ਅਤੇ ਜੋ ਵੀ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੰਪਿਊਟਰ ਰਿਕਾਰਡ ਵੀ ਵੇਖਿਆ ਜਾ ਰਿਹਾ ਕਿ ਕਈ ਬਾਰ ਉਸ ਐਂਟਰੀ ਵਿੱਚ ਵੀ ਫ਼ਰਕ ਪੈ ਜਾਂਦਾ ਇਸ ਲਈ ਜਾਂਚ ਜਾਰੀ ਹੈ।