ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ 'ਚ ਆਏ 20 ਲੋਕ, ਜਾਂਚ ਲਈ ਭੇਜੇ ਗਏ ਸੈਂਪਲ - ਕਪੂਰਥਲਾ ਨਿਊਜ਼ ਅਪਡੇਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6710267-thumbnail-3x2-kpt.jpg)
ਕਪੂਰਥਲਾ: ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਤੋਂ ਪੀੜਤ ਦੇ ਸੰਪਰਕ 'ਚ ਆਉਣ ਵਾਲੇ 20 ਲੋਕਾਂ ਦੇ ਸੈਂਪਲ ਲਏ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮਓ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਇਹ 20 ਲੋਕ ਪਿੰਡ ਕੋਟ ਕਰਾਰ ਖਾਂ ਦੇ 17 ਸਾਲਾ ਨੌਜਵਾਨ ਅਬਦੁਲ ਸ਼ੇਖ਼ ਦੇ ਸੰਪਰਕ 'ਚ ਆਏ ਹਨ। ਜਦਕਿ 9 ਸੈਂਪਲ ਸ਼ਾਲੀਮਾਰ ਬਾਗ ਨੇੜੇ ਇੱਕ ਮਸਜਿਦ 'ਚ ਰਹਿਣ ਵਾਲੇ ਲੋਕ ਹਨ, ਜੋ ਕਿ ਤਬਲੀਗੀ ਜਮਾਤੀਆਂ ਦੇ ਸੰਪਰਕ 'ਚ ਆਏ ਸਨ। ਇਸ ਤੋਂ ਇਲਾਵਾ ਕਰਾਰ ਕਾਂ ਪਿੰਡ ਦੇ 9 ਲੋਕਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਹੀ 20 ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਘਰ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਜ਼ੇਰੇ ਇਲਾਜ ਕੋਰੋਨਾ ਮਰੀਜ਼ ਅਬਦੁਲ ਸ਼ੇਖ ਦੀ ਹਾਲਤ ਸਥਿਰ ਦੱਸੀ ਹੈ।