ਸੰਬਿਤ ਪਾਤਰਾ ਨੇ CAA ਲਈ ਪੰਜਾਬੀਆਂ ਤੋਂ ਮੰਗਿਆ ਸਮਰਥਨ - ਭਾਜਪਾ ਕੌਮੀ ਬੁਲਾਰਾ ਸੰਬਿਤ ਪਾਤਰਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6030227-thumbnail-3x2-hh.jpg)
ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਬਿਤ ਪਾਤਰਾ ਨੇ ਦੱਸਿਆ ਕਿ ਥਾਂ-ਥਾਂ ਤੇ ਸੀਏਏ ਦੇ ਸਮਰਥਨ ਵਿੱਚ ਕੈਂਪ ਲਾਏ ਜਾ ਰਹੇ ਹਨ। ਇਸ ਤਹਿਤ ਹੀ ਉਹ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਨੇ ਪੰਜਾਬੀਆਂ ਤੋਂ ਸੀਏਏ ਤੋਂ ਸਮਰਥਨ ਮੰਗਿਆ ਜਿਸ ਲਈ ਇੱਕ ਨੰਬਰ ਵੀ ਜਾਰੀ ਕੀਤਾ। ਦੱਸ ਦਈਏ, ਇੱਕ ਪਾਸੇ ਜਿੱਥੇ ਨਾਗਰਿਕਤਾ ਸੋਧ ਕਾਨੂੰਨ ਦੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਆਗੂ ਸੀਏਏ ਦੇ ਸਮਰਥਨ ਲਈ ਥਾਂ-ਥਾਂ 'ਤੇ ਕੈਂਪ ਲੱਗ ਰਹੇ ਹਨ।