ਕੋਰੋਨਾ ਵਾਇਰਸ ਕਾਰਨ ਰੂਪਨਗਰ ਦੀਆਂ ਮਸਜਿਦਾਂ ਨੂੰ ਲੱਗੇ ਤਾਲੇ

By

Published : Apr 3, 2020, 2:08 PM IST

thumbnail
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੰਜਾਬ 'ਚ ਕਰਫਿਊ ਜਾਰੀ ਹੈ। ਇਸ ਦੌਰਾਨ ਅੱਜ ਸ਼ੁੱਕਰਵਾਰ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਜੂੰਮੇ ਦੀ ਨਮਾਜ਼ ਅਦਾ ਕਰਦੇ ਹਨ, ਪਰ ਰੂਪਨਗਰ ਦੀਆਂ ਮਸਜਿਦਾਂ 'ਚ ਤਾਲੇ ਲੱਗੇ ਨਜ਼ਰ ਆਏ। ਇਸ ਬਾਰੇ ਦੱਸਦੇ ਹੋਏ ਜਾਮਾ ਮਸਜਿਦ ਰੂਪਨਗਰ ਦੇ ਮੌਲਵੀ ਸੈਯਦ ਅਜ਼ਹਰ ਹਸਨ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਮਸਜਿਦਾਂ 'ਚ ਨਮਾਜ਼ ਨਹੀਂ ਕੀਤੀ ਜਾਏਗੀ ਤੇ ਰੂਪਨਗਰ ਦੇ ਸਾਰੀਆਂ ਮਸਜਿਦਾਂ 'ਚ ਲੋਕਾਂ ਦਾ ਇੱਕਠ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਮੌਲਵੀ ਸੈਯਦ ਅਜ਼ਹਰ ਨੇ ਲੋਕਾਂ ਨੂੰ ਘਰ ਰਹਿ ਕੇ ਹੀ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.