ਹਨੇਰੀ ਨਾਲ ਡਿੱਗੀ ਘਰ ਦੀ ਛੱਤ, ਔਰਤ ਜਖ਼ਮੀ - punjab news
🎬 Watch Now: Feature Video
ਸੰਗਰੂਰ: ਧੂਰੀ ਹਲਕੇ ਵਿੱਚ ਇੱਕ ਬਸਤੀ 'ਚ ਗ਼ਰੀਬ ਪਰਿਵਾਰ ਦੀ ਘਰ ਦੀ ਛੱਤ ਡਿੱਗਣ ਕਾਰਨ ਔਰਤ ਜਖ਼ਮੀ ਹੋ ਗਈ। ਔਰਤ ਦੀ ਲੱਤ ਟੁੱਟ ਗਈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਗੁਆਂਢੀਆਂ ਨੇ ਮਲਬੇ ਵਿੱਚੋਂ ਮੁਸ਼ਕਲ ਨਾਲ ਬਾਹਰ ਕੱਢਿਆ। ਗ਼ਨੀਮਤ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਘਰ ਦਾ ਸਾਰਾ ਸਾਮਾਨ ਮਲਬੇ ਹੇਠਾਂ ਦੱਬ ਗਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਦੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ। ਪਰਿਵਾਰ ਦੇ ਮੈਂਬਰ ਜੀਤਾ ਰਾਮ ਨੇ ਕਿਹਾ ਕਿ ਅਸੀਂ ਡੇਢ ਸਾਲ ਤੋਂ ਸਰਕਾਰੀ ਮਦਦ ਦੀ ਮੰਗ ਕਰ ਰਹੇ ਹਾਂ ਪਰ ਕੱਲ ਰਾਤ ਹਨੇਰੀ ਕਾਰਨ ਜਦੋਂ ਦੀ ਸਾਡੇ ਘਰ ਦੀ ਛੱਤ ਡਿਗੀ ਹੈ ਤਾਂ ਵੀ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਸਾਡੇ ਘਰ ਦੀ ਸਾਰ ਨਹੀਂ ਲਈ ਤੇ ਨਾ ਹੀ ਸਾਡੀ ਕੋਈ ਸੁਣਵਾਈ ਹੋ ਰਹੀ ਹੈ।