ਬੀਤੀ ਰਾਤ ਲੁਟੇਰਿਆ ਨੇ ਨੌਜਾਵਾਨ 'ਤੇ ਕੀਤਾ ਹਮਲਾ - ਲੁਟੇਰਿਆ ਨੇ ਨੌਜਾਵਾਨ 'ਤੇ ਕੀਤਾ ਹਮਲਾ
🎬 Watch Now: Feature Video
ਜਲੰਧਰ: ਸਥਾਨਕ ਕਸਬਾ ਫਿਲੌਰ ਦੇ 'ਚ ਲੁਟੇਰਿਆਂ ਦੀ ਹਮਲਾ ਕਰ ਨੌਜਵਾਨ ਨੂੰ ਜ਼ਖ਼ਮੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫਿਲੌਰ ਦੇ ਥਾਣੇ 'ਚ ਸੇਵਾ ਨਿਭਾ ਰਹੇ ਜਗਜੋਤ ਸਿੰਘ 'ਤੇ ਕੁੱਝ ਲੁਟੇਰਿਆਂ ਨੇ ਹਮਲਾ ਕੀਤਾ ਤੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਿਤਾ ਨੇ ਦੱਸਿਆ ਕਿ ਮੋਟਰਸਾਇਕ ਸਵਾਰ ਦੋ ਨੌਜਵਾਨਾਂ ਨੇ ਉਸ 'ਤੇ ਪਿੱਛੋ ਹਮਲਾ ਕਰ ਦਿੱਤਾ ਤੇ ਉਸ ਨਾਲ ਕੁੱਟਮਾਰ ਕਰ ਪਰਸ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਕਰਜ ਕਰ ਲਿਆ ਹੈ ਤੇ ਅਗਲੀ ਜਾਂਚ ਜਾਰੀ ਹੈ।