ਮੀਂਹ ਕਾਰਨ ਇੱਕ ਹਫਤਾ ਪਹਿਲਾਂ ਬਣੀ ਸੜਕ ਧਸੀ-ਸਾਬਕਾ ਐਮਸੀ - ਤੇਜ਼ ਮੀਂਹ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ:ਬੀਤੀ ਰਾਤ ਆਏ ਤੇਜ਼ ਮੀਂਹ ਦੇ ਕਾਰਨ ਗਿੱਦੜਬਾਹਾ ਦੇ ਵਾਰਡ ਨੰਬਰ ਅੱਠ ਦੀ ਇਕ ਹਫ਼ਤਾ ਪਹਿਲਾਂ ਬਣੀ ਲੋਕ ਟਾਇਲ ਵਾਲੀ ਸੜਕ ਵਿਚ ਖੱਡੇ ਪੈ ਗਏ ਜਿਸ ਤੇ ਸਾਬਕਾ ਐਮਸੀ ਮਾਧੋਦਾਸ ਸਿੰਘ ਨੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਗਿੱਦੜਬਾਹਾ ਨੂੰ ਕੈਲੇਫੋਰਨੀਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਗਿੱਦੜਬਾਹਾ ਦੇ ਵਾਰਡ ਨੰਬਰ ਅੱਠ ਦੀ ਇਹ ਸੜਕ ਇਕ ਹਫ਼ਤਾ ਪਹਿਲਾਂ ਬਣਾਈ ਗਈ ਸੀ ਅਤੇ ਰਾਤ ਤੇਜ਼ ਮੀਂਹ ਦੇ ਆਉਣ ਕਾਰਨ ਇਸ ਸੜਕ ਦਾ ਟੁੱਟ ਕੇ ਬੁਰਾ ਹਾਲ ਹੋਇਆ ਗਿਆ ਹੈ। ਉਨ੍ਹਾਂ ਸਰਕਾਰ ਤੇ ਮੌਜੂਦਾ ਐਮਸੀ ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਜੋ ਸੜਕਾਂ ਨੂੰ ਬਣਾਉਣ ਵਾਸਤੇ ਬਜਟ ਆਇਆ ਸੀ ਉਸ ਦਾ ਹਿਸਾਬ ਲਿਆ ਜਾਵੇਗਾ।