ਸਰਕਾਰ ਦੀ ਕਾਰਗੁਜ਼ਾਰੀ ਦਾ ਹਾਲ ਬਿਆਨ ਕਰਦੀ ਇਹ ਸੜਕ - ਬਲਾਕ ਮੁਕੇਰੀਆਂ
🎬 Watch Now: Feature Video
ਹੁਸ਼ਿਆਰਪੁਰ: ਜਿਲ੍ਹਾਂ ਹੁਸ਼ਿਆਰਪੁਰ ਦੇ ਬਲਾਕ ਮੁਕੇਰੀਆਂ ਅਧੀਨ ਪੈਂਦੇ ਪਿੰਡ ਬੁਢਾ ਵਾੜਾ ਜੋ ਪੰਜਾਬ ਅਤੇ ਹਿਮਾਚਲ ਨੂੰ ਜੋੜਦਾ ਹੈ। ਜਿਸ ਦੀ ਹਾਲਤ ਬਹੁਤ ਖ਼ਰਾਬ ਹੈ। ਪਿਛਲੇ ਪੰਜ ਸਾਲਾਂ ਤੋਂ ਬੁੱਢਾਵਾੜਾ ਪਨਖੂਹ ਰੋੜ ਦੀ ਹਾਲਤ ਇੰਨੀ ਤਰਸਯੋਗ ਹੈ, ਕਿ ਲੋਕਾਂ ਦੇ ਆਉਣ ਜਾਣ ਸਮੇਂ ਤਿੰਨ ਕਿਲੋਮੀਟਰ ਏਰੀਏ ਨੂੰ ਇੱਕ ਘੰਟੇ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਲੋਕਾਂ ਨੇ ਲੜਕੀਆਂ ਅਤੇ ਲੜਕਿਆਂ ਦੇ ਰਿਸ਼ਤੇ ਕਰਨਾ ਬੰਦ ਕਰ ਦਿੱਤੇ ਹਨ। ਇਸ ਹਲਕੇ ਦੀ ਵਿਧਾਇਕ ਮੈਡਮ ਇੰਦੂ ਬਾਲਾ ਨੇ ਸੜਕ ਨੂੰ ਬਣਾਉਣ ਅਤੇ ਪਿੰਡ ਦੀ ਹਾਲਤ ਸੁਧਾਰਨ ਦੇ ਕੀਤੇ ਵਾਅਦੇ ਵੀ ਖੋਖਲੇ ਸਾਬਤ ਹੋਏ। ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ, ਕਿ ਜਲਦ ਤੋਂ ਜਲਦ ਸੜਕ ਨੂੰ ਬਣਾਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।