ਰਾਏਕੋਟ ਸ਼ਹਿਰ ਇੱਕ ਨਗੀਨਾ, ਮੀਂਹ ਅੱਧਾ ਘੰਟਾ ਤੇ ਚਿੱਕੜ ਪੂਰਾ ਮਹੀਨਾ - ਪਾਣੀ ਦੀ ਉਚਿਤ ਨਿਕਾਸੀ ਨਾ
🎬 Watch Now: Feature Video
ਰਾਏਕੋਟ: ਸ਼ਹਿਰ ਵਿੱਚ 3 ਸਤੰਬਰ ਦੀ ਸ਼ਾਮ ਨੂੰ 10-15 ਮਿੰਟ ਪਏ ਮੀਂਹ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ। ਮੀਂਹ ਕਾਰਨ ਸਾਰੀਆਂ ਸੜਕਾਂ ਤੇ ਗਲੀਆਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ ਸੜਕਾਂ 'ਤੇ ਬਰਸਾਤੀ ਪਾਣੀ ਮਹੀਨਾ ਭਰ ਖੜ੍ਹਾ ਰਹਿੰਦਾ ਹੈ। ਇਸ ਕਾਰਨ ਦੁਕਾਨਾਂ ਅੱਗੇ ਬਰਸਾਤੀ ਪਾਣੀ ਦਾ ਛੱਪੜ ਲੱਗਿਆ ਹੋਣ ਕਾਰਨ ਗ੍ਰਾਹਕਾਂ ਨੂੰ ਆਉਣ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਮੌਕੇ ਹਰੀ ਸਿੰਘ ਨਲਵ ਚੌਕ ਤੋਂ ਤਲਵੰਡੀ ਗੇਟ ਰੋਡ 'ਤੇ ਸਥਿਤ ਦੁਕਾਨਦਾਰਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਨਾ ਕਰਨ ਕਾਰਨ ਨਗਰ ਕੌਂਸਲ ਰਾਏਕੋਟ ਖ਼ਿਲਾਫ਼ ਮੀਂਹ ਵਿੱਚ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ, ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ।