ਰੂਪਨਗਰ 'ਚ ਪੈ ਰਿਹਾ ਮੀਂਹ, ਸਥਾਨਕ ਵਪਾਰੀਆਂ ਦੇ ਮੁਰਝਾਏ ਚਿਹਰੇ - ਰੋਪੜ 'ਚ ਭਾਰੀ ਮੀਂਹ
🎬 Watch Now: Feature Video
ਰੂਪਨਗਰ ਅਤੇ ਨੇੜਲੇ ਇਲਾਕਿਆਂ 'ਚ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਇਸ ਤੋਂ ਬਾਅਦ ਰੋਪੜ ਤੇ ਨੇੜਲੇ ਇਲਾਕਿਆਂ 'ਚ ਬੀਤੀ ਰਾਤ ਹੋਈ ਤੇਜ਼ ਹਵਾਵਾਂ ਦੇ ਨਾਲ ਬਿਜਲੀ ਚਮਕਦੀ ਰਹੀ। ਅੱਜ ਤੜਕਸਾਰ ਰੂਪਨਗਰ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਮੀਂਹ ਪੈਣ ਨਾਲ ਬੇਸ਼ਕ ਮੌਸਮ ਸੁਹਾਵਣਾ ਹੋ ਗਿਆ ਹੈ ਤੇ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਇਸ ਮੀਂਹ ਨਾਲ ਰੋਜ਼ਾਨਾ ਕੰਮਕਾਜ 'ਤੇ ਜਾਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦੇ ਕੰਮ 'ਤੇ ਮੰਦੀ ਛਾ ਗਈ ਹੈ। ਸਥਾਨਕ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਬਾਰਿਸ਼ ਕਣਕ ਦੀ ਫ਼ਸਲ ਵਾਸਤੇ ਕਾਫ਼ੀ ਨੁਕਸਾਨਦਾਇਕ ਹੋਵੇਗੀ, ਕਿਉਂਕਿ ਕਣਕ ਦੀ ਫ਼ਸਲ ਕਟਾਈ ਵਾਸਤੇ ਤਿਆਰ ਹੈ। ਇਸ ਬਾਰਿਸ਼ ਨਾਲ ਉਸ ਨੂੰ ਨੁਕਸਾਨ ਪਹੁੰਚੇਗਾ ਨਾਲ ਹੀ ਉਨ੍ਹਾਂ ਕਿਹਾ ਕਿ ਬਾਰਿਸ਼ ਹੋਣ ਨਾਲ ਉਨ੍ਹਾਂ ਦੇ ਰੋਜ਼ਾਨਾ ਕੰਮਕਾਰ ਤੇ ਵਪਾਰ ਉੱਤੇ ਮੰਦੀ ਦਾ ਅਸਰ ਪੈ ਜਾਂਦਾ ਹੈ, ਕਿਉਂਕਿ ਬਾਰਿਸ਼ ਕਾਰਨ ਲੋਕ ਆਪਣੇ ਘਰਾਂ ਤੋਂ ਘੱਟ ਨਿਕਲਦੇ ਹਨ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।