ਵੀਆਈਪੀ ਕਲਚਰ ਦੇ ਖ਼ਾਤਮੇ ਲਈ ਪੰਜਾਬ ਪੁਲਿਸ ਆਈ ਹਰਕਤ ਵਿੱਚ - ਵੀਆਈਪੀ ਕਲਚਰ ਨੂੰ ਖ਼ਾਤਮੇ ਲਈ ਪੰਜਾਬ ਪੁਲਿਸ ਆਈ ਹਰਕਤ ਵਿੱਚ
🎬 Watch Now: Feature Video
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਆਦੇਸ਼ ਦੇ ਅਧੀਨ ਪੰਜਾਬ ਪੁਲਿਸ ਨੇ ਵੀਆਈਪੀ ਕਲਚਰ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਈ ਕੋਰਟ ਵੱਲੋਂ ਜਾਰੀ ਹੋਏ ਨਿਰਦੇਸ਼ ਅਨੁਸਾਰ ਪਹਿਲਾਂ ਚੰਡੀਗੜ੍ਹ ਫਿਰ ਅੰਮ੍ਰਿਤਸਰ ਅਤੇ ਹੁਣ ਜਲੰਧਰ ਦੇ ਚੌਂਕਾਂ ਵਿੱਚ ਨਾਕਾਬੰਦੀ ਕਰ ਕੇ ਟ੍ਰੈਫਿਕ ਪੁਲਿਸ ਵੱਲੋਂ ਗੱਡੀਆਂ ਉੱਤੇ ਲੱਗੇ ਸਟੀਕਰਾਂ ਨੂੰ ਉਤਾਰਿਆ ਜਾ ਰਿਹਾ ਹੈ। ਉੱਥੇ ਹੀ ਪੁਲਿਸ ਨੇ ਵਾਹਨ ਚਾਲਕਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ, ਤਾਂ ਜੋ ਹਾਈ ਕੋਰਟ ਵੱਲੋਂ ਜਾਰੀ ਆਦੇਸ਼ ਸਾਰਿਆਂ ਤੱਕ ਪਹੁੰਚ ਸਕੇ ਤੇ ਵੀਆਈਪੀ ਕਲਚਰ ਦਾ ਖ਼ਾਤਮਾ ਹੋ ਸਕੇ।